ਹਲਕਾ ਭਦੌੜ ਦੇ ਅਕਾਲੀਆਂ ਨੇ ਹਲਕਾ ਇੰਚਾਰਜ ਖਿਲਾਫ਼ ਚੁੱਕਿਆ ਝੰਡਾ, ਕਿਹਾ ਜਿੱਤਣ ਵਾਲਾ ਉਮੀਦਵਾਰ ਭੇਜਿਆ ਜਾਵੇ

ਜੀਓ ਪੰਜਾਬ

ਰਾਜਿੰਦਰ ਵਰਮਾ,

ਭਦੌੜ, 19 ਜੂਨ

ਹਲਕਾ ਭਦੌੜ ਦੇ ਇੰਚਾਰਜ ਖਿਲਾਫ਼ ਸ੍ਰੋਮਣੀ ਅਕਾਲੀ ਦਲ ਦੇ ਚਾਰ ਸਰਕਲ ਪ੍ਰਧਾਨਾਂ, ਪੰਚਾਂ ਸਰਪੰਚਾਂ ਅਤੇ ਸਾਬਕਾ ਚੇਅਰਮੈਨਾਂ ਨੇ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਹਾਈ ਕਮਾਂਡ ਤੋ ਮੰਗ ਕੀਤੀ ਹੈ ਕਿ ਜੇ ਭਦੌਡ਼ ’ਚ ਅਕਾਲੀ ਦਲ ਦੀ ਡੁੱਬ ਰਹੀ ਬੇਡ਼ੀ ਨੂੰ ਬਚਾਉਣਾ ਹੈ ਤਾਂ ਹਲਕਾ ਇੰਚਾਰਜ ਬਦਲਿਆ ਜਾਵੇ।

ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ, ਮਨਪ੍ਰੀਤ ਸਿੰਘ ਨੰਬਰਦਾਰ, ਹਰੀ ਸਿੰਘ ਬਾਵਾ, ਜਥੇਦਾਰ ਸਾਧੂ ਸਿੰਘ ਰਾਗੀ, ਹਰਪ੍ਰੀਤ ਸਿੰਘ ਢਿੱਲਵਾਂ, ਬੀਰਇੰਦਰ ਸਿੰਘ ਜੈਲਦਾਰ, ਸਰਪੰਚ ਗੁਰਜੰਟ ਸਿੰਘ, ਕਰਮਜੀਤ ਸਿੰਘ ਨੀਟਾ, ਰਣਦੀਪ ਸਿੰਘ ਢਿੱਲਵਾਂ,  ਸੁਰਿੰਦਰਪਾਲ ਗਰਗ ਨੇ ਕਿਹਾ ਕਿ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਟਕਸਾਲੀ ਵਰਕਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਹਲਕਾ ਇੰਚਾਰਜ ਨੇ ਕੌਂਸਲ ਦੀ ਪ੍ਰਧਾਨਗੀ ਸਮੇਂ ਸ਼ਰੇਆਮ ਕਾਂਗਰਸੀਆਂ ਦੇ ਹੱਕ ਸਾਡੇ ਤਿੰਨ ਕੌਂਸਲਰ ਸੌਪ ਦਿੱਤੇ ਜਿਸ ਨਾਲ ਅਕਾਲੀ ਦਲ ਦੀ ਸਾਖ ਨੂੰ ਢਾਹ ਲੱਗੀ ਹੈ। ਜਿਸ ਦਾ ਖਮਿਆਜਾ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਰੁੱਸੇ ਆਗੂਆਂ ਨੂੰ ਮਨਾਉਣ ਦੀ ਬਜਾਏ ਘੁਰਕੀ ਮਾਰ ਰਿਹਾ ਹੈ ਜੋ ਕਿ ਬਰਦਾਸਤ ਤੋਂ ਬਾਹਰ ਹੈ। ਉਨ੍ਹਾਂ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਸਤਨਾਮ ਸਿੰਘ ਰਾਹੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਫਾਰਗ ਕਰਕੇ ਕਿਸੇ ਯੋਗ ਵਿਅਕਤੀ ਨੂੰ ਹਲਕੇ ਦੀ ਵਾਂਗਡੋਰ ਦਿੱਤੀ ਜਾਵੇ ਤਾਂ ਜੋ ਅਕਾਲੀ ਦਲ ਹਲਕਾ ਭਦੌਡ਼ ਤੋਂ ਦੁਬਾਰਾ ਜਿੱਤ ਸਕੇ। ਇਸ ਮੌਕੇ ਸੁਖਦੇਵ ਸਿੰਘ ਜੈਦ ਸਾਬਕਾ ਪ੍ਰਧਾਨ, ਰਣਦੀਪ ਸਿੰਘ ਢਿੱਲਵਾਂ, ਗਗਨਦੀਪ ਸਿੰਘ ਨੈਣੇਵਾਲ,  ਸੁਰਜੀਤ ਸਿੰਘ ਸੰਘੇੜਾ, ਬਾਘ ਸਿੰਘ ਮਾਨ, ਦਰਸ਼ਨ ਸਿੰਘ, ਦੇਵ ਸਿੰਘ, ਸੁਰਜੀਤ ਸਿੰਘ ਗੰਧਾਰਾ ਆਦਿ ਹਾਜ਼ਰ ਸਨ।

Jeeo Punjab Bureau

Leave A Reply

Your email address will not be published.