Petrol-Diesel ਦੀਆਂ ਕੀਮਤ ਵਿੱਚ ਫਿਰ ਤੋਂ ਕੀਤਾ ਵਾਧਾ

ਜੀਓ ਪੰਜਾਬ

ਨਵੀਂ ਦਿੱਲੀ, 18 ਜੂਨ

ਮਹਿੰਗਾਈ ਦੇ ਪੁੜ ’ਚ ਪਿਸ ਰਹੇ ਲੋਕਾਂ ਉਤੇ 18 ਜੂਨ ਦੀ ਸਵੇਰ ਨੂੰ ਤੇਲ ਦੀਆਂ ਕੀਮਤਾਂ ਵਧਣ ਨਾਲ ਹੋਰ ਮਾਰ ਪਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ 28 ਤੋਂ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 26 ਤੋਂ 27 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ।  ਇਸ ਵਾਧੇ ਨਾਲ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਤੋਂ ਉਪਰ ਚਲੀ ਗਈ। ਮੁੰਬਈ ਵਿੱਚ ਤੇਲ ਦੀ ਕੀਮਤ 103 ਉਤੇ ਪਹੁੰਚ ਗਈ ਹੈ।

4 ਮਈ ਤੋਂ ਹੁਣ ਤੱਕ 27 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਇਸ ਸਮੇਂ ਦੌਰਾਨ ਪੈਟਰੋਲ 6.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 6.91 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।

Jeeo Punjab Bureau

Leave A Reply

Your email address will not be published.