Gangster Jaipal ਦਾ ਪਰਿਵਾਰ ਹੁਣ ਇਨਸਾਫ ਲਈ ਜਾਵੇਗਾ ਸੁਪਰੀਮ ਕੋਰਟ

ਜੀਓ ਪੰਜਾਬ

ਚੰਡੀਗੜ 17 ਜੂਨ

ਗੈਂਗਸਟਰ ਜੈਪਾਲ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜੈਪਾਲ ਦੀ ਲਾਸ਼ ਦਾ ਪੋਸਟ-ਮਾਰਟਮ ਕਰਾਉਣ ਲਈ ਨਾਂਹ ਕਰਨ ਤੋਂ ਬਾਅਦ ਹੁਣ ਪਰਿਵਾਰ ਨੇ ਸੁਪਰੀਮ ਕੋਰਟ ਵੱਲ ਰੁੱਖ ਕਰਨ ਦਾ ਫੈਸਲਾ ਕਰ ਲਿਆ ਹੈ।

ਹਾਈਕੋਰਟ ਦਾ ਕਹਿਣਾ ਸੀ ਕਿ ਇਹ ਕੇਸ ਇਸ ਅਜਾਤ ਦੇ ਘੇਰੇ ਵਿੱਚ ਨਹੀਂ ਆਉਂਦਾ ਅਤੇ ਜੇ ਪਰਿਵਾਰ ਪੋਸਟ ਮਾਰਟਮ ਚਾਹੁੰਦਾ ਹੈ ਤਾਂ ਇਹ ਘਟਨਾ ਵਾਲੇ ਸਥਾਨ ਤੇ ਮੰਗ ਕਰ ਸਕਦਾ ਹੈ।
ਪਤਾ ਲੱਗਾ ਹੈ ਕਿ ਪਰਿਵਾਰ ਨੇ ਹੁਣ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਜੈਪਾਲ ਦਾ ਝੂਠਾ ਮੁਕਾਬਲਾ ਬਣਾਇਆ ਹੈ।

Jeeo Punjab Bureau

Leave A Reply

Your email address will not be published.