ਇਕ ਅਧਿਆਪਕਾ ਨੇ ਸਲਫਾਸ ਦੀਆ ਗੋਲ਼ੀਆਂ ਨਿਗਲੀ, ਹਸਪਤਾਲ ਕੀਤਾ ਭਰਤੀ

241

ਜੀਓ ਪੰਜਾਬ

ਚੰਡੀਗੜ, 16 ਜੂਨ:

 ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਸਾਹਮਣੇ ਇੱਕ ਪਾਸੇ ਪੁਲੀਸ ਨਾਲ ਜ਼ੋਰ ਅਜ਼ਮਾਈ ਜਾਰੀ ਹੈ ਤੇ ਦੂਜੇ ਪਾਸੇ ਬਿਲਡਿੰਗ ਦੇ ਸਾਰੇ ਗੇਟਾਂ ਨੂੰ ਘੇਰੇ ‘ਚ ਲੈ ਲਿਆ ਹੈ। ਅਬੋਹਰ ਦੀ ਇੱਕ ਅਧਿਆਪਕਾ ਗੁਰਵੀਰ ਕੌਰ ਵੱਲੋਂ ਸਲਫਾਸ ਦੀਆ ਗੋਲ਼ੀਆਂ ਨਿਗਲ ਜਾਣ ਤੋਂ ਬਾਦ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਤ ਪੂਰੇ ਖਿਚਾਅ ਤੇ ਤਨਾਅਪੂਰਨ ਬਣੇ ਹੋਏ ਹਨ। ਪੁਲਿਸ ਦੇ ਜਵਾਨ ਸਥਿੱਤੀ ਤੇ ਕਾਬੂ ਪਾਉਣ ਲਈ ਹੱਥ ਪੈਰ ਮਾਰ ਰਹੇ ਹਨ ਪਰ ਛੱਤ ਉੱਪਰ ਖੜੇ ਪੰਜ ਅਧਿਆਪਕ ਪੁਲਿਸ ਲਈ ਖਤਰਾ ਬਣੇ ਹੋਏ ਹਨ। ਅਧਿਆਪਕਾਂ ਦਾ ਵਾਰ ਵਾਰ ਕਹਿਣਾ ਹੈ ਕਿ ਉਹ ਅੱਜ ਆਰ ਪਾਰ ਦੀ ਲੜਾਈ ਲੜਨ ਆਏ ਹਨ ਤੇ ਅੱਜ ਉਹ ਫੈਸਲਾ ਕਰਵਾ ਕੇ ਹੀ ਘਰਾਂ ਨੂੰ ਜਾਣਗੇ।

Jeeo Punjab Bureau

Leave A Reply

Your email address will not be published.