5 ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ Petrol ਦੀਆਂ ਬੋਤਲਾਂ ਲੈ ਮੰਜ਼ਿਲ ਦੇ ਸਿਖਰ ‘ਤੇ ਪਹੁੰਚੇ

ਜੀਓ ਪੰਜਾਬ

ਚੰਡੀਗੜ, 16 ਜੂਨ:
ਕੱਚੇ ਅਧਿਆਪਕ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਦੀ 7ਵੀਂ ਮੰਜ਼ਿਲ ਤੇ ਸਿੱਖਿਆ ਸਕੱਤਰ ਦਾ ਘਿਰਾਓ ਕਰਨ ਲਈ  ਪਹੰਚ ਗਏ ਹਨ। ਉਨ੍ਹਾਂ ਵਿੱਚੋਂ 5 ਅਧਿਆਪਕ  ਪੈਟਰੋਲ ਦੀਆਂ ਬੋਤਲਾਂ ਲੈ ਕੇ ਮੰਜ਼ਿਲ ਦੇ ਸਿਖਰ ‘ਤੇ ਪਹੁੰਚ ਗਏ ਹਨ। ਸੈਂਕੜੇ ਅਧਿਆਪਕਾਂ ਨੇ ਬਿਲਡਿੰਗ ਨੂੰ ਘੇਰਾ ਪਾਇਆ ਹੋਇਆ ਹੈ  

ਬਿਲਡਿੰਗ ਉੱਪਰ ਚੜ੍ਹੇ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰ ਲੈਣਗੇ। ਉਨ੍ਹਾਂ ਪ੍ਰਸ਼ਾਸ਼ਨ ਨੂੰ ਇਹ ਵੀ ਕਿਹਾ ਕਿ ਜੇਕਰ ਸਾਨੂੰ ਧੱਕੇ ਨਾਲ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਵੀ ਲੈ ਕੇ ਆਏ ਹਨ। ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ।  

ਬਿਲਡਿੰਗ ਦੀ ਛੱਤ ਤੇ ਖੜੇ ਅਧਿਆਪਕ ਫ਼ੋਨ ਦੇ ਜ਼ਰੀਏ ਸੰਬੋਧਨ ਕਰ ਰਹੇ ਹਨ ਕਿ ਜੇਕਰ ਅੱਧੇ ਘੰਟੇ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਬਿਲਡਿੰਗ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂਗੇ। ਉਹਨਾਂ ਇਹ ਵੀ ਕਿਹਾ ਹੈ ਕਿ ਸਾਡੀ ਸਿੱਖਿਆ ਮੰਤਰੀ ਨਾਲ ਗੱਲ ਕਰਾਓ, ਹੁਣ ਅਸੀਂ ਲਾਰਿਆਂ ਨਾਲ ਮੰਨਣ ਵਾਲੇ ਨਹੀਂ। ਉਹਨਾਂ ਦੱਸਿਆ ਕਿ ਉਹ 18-18 ਸਾਲ ਤੋਂ ਕੰਮ ਕਰ ਰਹੇ ਹਨ ਪਰ ਉਹਨਾਂ ਦੀ ਤਨਖ਼ਾਹ ਸਿਰਫ ਹੁਣ ਵੀ 6000 ਰੁਪਏ ਹੀ ਤਨਖ਼ਾਹ ਹੈ।

ਉੱਪਰ ਖੜੇ ਅਧਿਆਪਕਾਂ ਦਾ ਸੁਨੇਹਾ ਹੇਠਾਂ ਮਾਈਕ ਰਾਹੀਂ ਅਧਿਆਪਕਾਂ ਨੂੰ ਸੁਣਾਇਆ ਜਾ ਰਿਹਾ ਹੈ ਅਤੇ ਹੇਠਲੇ ਅਧਿਆਪਕ ਸਪੀਕਰ ਤੇ ਫ਼ੋਨ ਰਾਹੀਂ ਉਹਨਾਂ ਨੂੰ ਉੱਪਰ ਸੁਨੇਹੇ ਪਹੁੰਚਾ ਰਹੇ ਹਨ। ਹੇਠਾਂ ਐਸ ਐਸ ਪੀ ਮੋਹਾਲੀ ਭਾਰੀ ਫੋਰਸ ਲੈ ਕੇ ਖੜੇ ਹਨ ਤੇ ਉਹ ਲਗਾਤਾਰ ਡੀ ਜੀ ਪੀ ਨੂੰ ਹਾਲਾਤ ਤੋਂ ਜਾਣੂ ਕਰਵਾ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਅਧਿਆਪਕਾਂ ਦੀ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਅਗਲੀ ਮੀਟਿੰਗ 22 ਜੂਨ ਨਿਸ਼ਚਿਤ ਕੀਤੀ ਗਈ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਅਧਿਆਪਕਾਂ ਵੱਲੋਂ ਅੱਜ ਇਹ ਐਕਸ਼ਨ ਕੀਤਾ ਗਿਆ। ਅਧਿਆਪਕਾਂ ਨੇ ਕਿਹਾ ਕਿ ਕਿਸੇ ਵੀ ਛੋਟੇ ਅਧਿਕਾਰੀ ਨਾਲ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਮੀਟਿੰਗ ਦਾ ਸਮਾਂ ਲੈਣ ਨਹੀਂ ਆਏ, ਤੁਰੰਤ ਮੀਟਿੰਗ ਕਰਕੇ ਹੀ ਕਿਸੇ ਸਿੱਟੇ ਉਤੇ ਪਹੁੰਚਣ ਤੋਂ ਬਿਨਾਂ ਇਥੋਂ ਨਹੀਂ ਉਠਣਗੇ।
ਕੱਚੇ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਦੀ ਮੰਗ ਕਰ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਆਉਦਿਆਂ ਹੀ ਪੱਕੇ ਕਰਨਗੇ, ਪਰ ਅੱਜ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਸਥਿਤੀ ਕੀ ਮੋੜ ਲੈਂਦੀ ਹੈ ਇਸ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦੇ ਰਹਾਂਗੇ

Jeeo Punjab Bureau

Leave A Reply

Your email address will not be published.