ਦੇਸ਼ ’ਚ Corona ਸੰਕ੍ਰਮਣ ਦੀ ਦੂਜੀ ਲਹਿਰ ਲਗਾਤਾਰ ਹੋ ਰਹੀ ਹੈ ਹੌਲੀ

17

ਜੀਓ ਪੰਜਾਬ

ਚੰਡੀਗੜ੍ਹ, 15 ਜੂਨ

ਦੇਸ਼ ’ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਲਗਾਤਾਰ ਹੌਲੀ ਪੈ ਗਈ ਹੈ। ਬੀਤੇ 24 ਘੰਟਿਆਂ ’ਚ ਕੋਰੋਨਾ ਸੰਕ੍ਰਮਣ ਦੇ 60451 ਮਾਮਲੇ ਆਏ ਹਨ। ਅੰਕੜਿਆਂ ਦੇ ਲਿਹਾਜ ਤੋਂ ਦੇਖਿਆ ਜਾਵੇ ਤਾਂ ਬੀਤੇ 75 ਦਿਨਾਂ ’ਚ ਏਨਾ ਘੱਟ ਕੋਰੋਨਾ ਸੰਕ੍ਰਮਣ ਦੇ ਇਕ ਦਿਨ ਨਿਕਲੇ ਹਨ। ਹਾਲਾਂਕਿ ਬੀਤੇ 24 ਘੰਟਿਆਂ ਦੌਰਾਨ 2726 ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਮੌਤ ਵੀ ਹੋਈ।

ਭਾਰਤ ’ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਲਈ ਕੋਰੋਨਾ ਵਾਇਰਸ ਦੇ ਡੇਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਭਾਰਤ ’ਚ ਡੇਲਟਾ ਵੇਰੀਐਂਟ ਦਾ ਅਸਰ ਭਲਾ ਹੀ ਫਿਲਹਾਲ ਰੁਕ ਗਿਆ ਹੈ ਪਰ ਬ੍ਰਿਟੇਨ ਤੇ ਹੋਰ ਯੂਰਪ ਦੇਸ਼ਾਂ ’ਚ ਹੁਣ ਡੇਲਟਾ ਵੇਰੀਐਂਟ ’ਚ ਮਾਮਲੇ ਲਗਾਤਾਰ ਵੱਧ ਰਹੇ ਹਨ। ਬ੍ਰਿਟੇਨ ਸਣੇ ਕਈ ਦੇਸ਼ਾਂ ’ਚ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਕਡਾਊਨ ਦੀ ਸਖ਼ਤੀਆਂ ਵੱਧ ਗਈਆਂ ਹਨ। ਬ੍ਰਿਟੇਨ ’ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 19 ਜੁਲਾਈ ਤਕ ਲਾਕਡਾਊਨ ਵਧਾ ਦਿੱਤਾ ਹੈ।

ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟੇ ’ਚ 60,471 ਨਵੇਂ ਮਾਮਲੇ ਹਨ ਤੇ 2,726 ਲੋਕਾਂ ਦੀ ਮੌਤ ਹੋਈ ਹੈ। ਤਾਜ਼ਾ ਮਾਮਲਿਆਂ ਤੋਂ ਬਾਅਦ ਹੁਣ ਤਕ ਦੇਸ਼ ’ਚ ਕੁੱਲ 2,95,70,881 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ। ਮਰਨ ਵਾਲਿਆਂ ਦਾ ਅੰਕੜਾ 3,77,031 ਹੋ ਗਏ ਹਨ। ਪਿਛਲੇ 24 ਘੰਟਿਆਂ ’ਚ 1,17,525 ਲੋਕਾਂ ਨੂੰ ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਦੇਸ਼ ’ਚ ਫਿਲਹਾਲ 9,13,378 ਐਕਟਿਵ ਮਾਮਲੇ ਹਨ। 16 ਜਨਵਰੀ ਤੋਂ ਦੇਸ਼ ’ਚ ਟੀਕਾਕਰਨ ਅਭਿਆਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਤਹਿਤ ਹੁਣ ਤਕ ਵੈਕਸੀਨ ਗੀ 25,90,44,072 ਡੋਜ਼ ਲਗਾਈ ਜਾ ਚੁੱਕੀ ਹੈ।

Jeeo Punjab Bureau

Leave A Reply

Your email address will not be published.