SIT ਸਾਹਮਣੇ Parkash Singh Badal ਨਹੀਂ ਹੋਣਗੇ ਪੇਸ਼

ਜੀਓ ਪੰਜਾਬ
ਚੰਡੀਗੜ, 14 ਜੂਨ:

ਕੋਟਕਪੂਰਾ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਬਣੀ ਐਸ.ਆਈ.ਟੀ ਸਾਹਮਣੇ 16 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੇਸ਼ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਐਸ ਆਈ ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੁੰ 16 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਪ੍ਰਕਾਸ਼ ਸਿੰਘ ਬਾਦਲ ਦਾ ਪੇਸ਼ ਨਾ ਹੋਣਾ ਸਿਹਤ ਸਮੱਸਿਆਵਾ ਦੱਸਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਿਹਤ ਸਮੱਸਿਆਵਾਂ ਕਾਰਨ 16 ਜੂਨ ਨੂੰ ਐਸ.ਆਈ.ਟੀ ਅੱਗੇ ਪੇਸ਼ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਦੀ ਏਮਜ਼ ਬਠਿੰਡਾ ‘ਚ ਵੀ ਸਿਹਤ ਜਾਂਚ ਹੋਈ ਹੈ ਤੇ ਮੈਡੀਕਲ ਅਡਵਾਈਸ ‘ਤੇ ਉਹ ਐਮ.ਐਲ.ਏ ਫਲੈਟ ‘ਚ ਅਰਾਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ‘ਚ ਐਸ.ਆਈ.ਟੀ ਨੂੰ 16 ਜੂਨ ਵਾਲੇ ਦਿਨ ਪੇਸ਼ ਨਹੀਂ ਹੋਣ ਬਾਰੇ ਉਨ੍ਹਾਂ ਦੁਆਰਾ ਅੱਜ ਭੇਜ ਦਿੱਤਾ ਜਾਏਗਾ ਅਤੇ ਜਿਵੇਂ ਹੀ ਉਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ ਉਸੇ ਦਿਨ ਹੀ ਉਹ ਐਸ.ਆਈ.ਟੀ ਦੀ ਜਾਂਚ ‘ਚ ਆਪਣਾ ਪੂਰਾ ਸਹਿਯੋਗ ਦੇਣਗੇ।

Jeeo Punjab Bureau

Leave A Reply

Your email address will not be published.