Shiromani Akali Dali ਅਤੇ Bahujan Samaj Partyਦੇ ਗੱਠਜੋੜ ਦਾ ਅੱਜ ਹੋਇਆ ਰਸਮੀ ਐਲਾਨ, 2022 ਦੀਆਂ ਚੋਣਾਂ ਇਕੱਠੇ ਲੜਨ ਦਾ ਕੀਤਾ ਫ਼ੈਸਲਾ

ਜੀਓ ਪੰਜਾਬ
ਚੰਡੀਗੜ੍ਹ, 12 ਜੂਨ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਗੱਠਜੋੜ ਦਾ ਅੱਜ ਅਸਮੀ ਐਲਾਨ ਹੋ ਗਿਆ ਹੈ। ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲਦੇ ਦਫ਼ਤਰ ‘ਚ ਇੱਕ ਪ੍ਰੈਸ ਕਾਨਫਰੰਸ ਨੂੰਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ ਨੇ ਇਸ ਗਠਜੋੜ ਦਾ ਅਸਮੀ ਐਲਾਨਕੀਤਾ ਹੈ। ਇਸ ਦੌਰਾਨ ਦੋਵਾਂ ਪਾਰਟੀਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫ਼ੈਸਲਾ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਇਸ ਗੱਠਜੋੜ ਲਈ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਅਤੇ ਬਸਪਾ ਦੀ ਇਕ ਸੋਚ ਹੈ। ਸੁਖਬੀਰ ਬਾਦਲ ਨੇ ਬਸਪਾ ਨਾਲ ਗੱਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਬਸਪਾ ਸੂਬੇ ਵਿੱਚ 20 ਸੀਟਾਂ ਉਪਰ ਚੋਣਲੜੇਗੀ। ਬਸਪਾ ਕਰਤਾਰਪੁਰ ,ਜਲੰਧਰ ਪੱਛਮੀ ,ਜਲੰਧਰ ਉੱਤਰੀ ,ਫ਼ਗਵਾੜਾ ,ਹੁਸ਼ਿਆਰਪੁਰ ,ਟਾਂਡਾ ,ਦਸੂਹਾ ,ਚਮਕੌਰ ਸਾਹਿਬ ,ਬੱਸੀ ਪਠਾਣਾਂ ,ਮਹਿਲ ਕਲਾਂ ,ਨਵਾਂਸ਼ਹਿਰ ,ਲੁਧਿਆਣਾ ਉੱਤਰੀ ,ਸੁਜਾਨਪੁਰ ,ਬੋਹਾ ,ਪਠਾਨਕੋਟ ,ਆਨੰਦਪੁਰ ਸਾਹਿਬ ,ਮੋਹਾਲੀ ,ਅੰਮ੍ਰਿਤਸਰ ਉੱਤਰੀ ,ਅੰਮ੍ਰਿਤਸਰ ਕੇਂਦਰੀ,ਪਾਇਲ ਤੋਂ ਚੋਣ ਲੜੇਗੀ।

Jeeo Punjab Bureau

Leave A Reply

Your email address will not be published.