Halka Incharge ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੇ ਬੀਬੀ ਮੀਮਸਾ ਤੇ ਰੱਖੀ ਆਸ

ਟਕਸਾਲੀਆਂ ਨੇ ਕਿਹਾ ਹਲਕਾ ਇੰਚਾਰਜ ਬਦਲਿਆ ਜਾਵੇ

ਜੀਓ ਪੰਜਾਬ
ਰਾਜਿੰਦਰ ਵਰਮਾ

ਭਦੌੜ 11 ਜੂਨ

ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੇ ਅੱਜ ਭਦੌਡ਼ ਵਿਖੇ ਬਾਦਲ ਪਰਿਵਾਰ ਦੀ ਨੇਡ਼ਲੀ ਤੇ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਮੀਮਸਾ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਚਾਰ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਦਿਹਾਤੀ ਪ੍ਰਧਾਨ, ਹਰੀ ਸਿੰਘ ਬਾਵਾ ਸ਼ਹਿਰੀ, ਮਨਪ੍ਰੀਤ ਸਿੰਘ ਸ਼ਹਿਣਾ, ਹਰਪ੍ਰੀਤ ਸਿੰਘ ਢਿੱਲਵਾਂ ਸਰਕਲ ਪ੍ਰਧਾਨ ਤਪਾ, ਵੇਰਕਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮੋਡ਼ ਨਾਭਾ, ਬੀਰਇੰਦਰ ਸਿੰਘ ਜੈਲਦਾਰ, ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿੱਲਵਾਂ, ਸਾਬਕਾ ਨਗਰ ਕੌਂਸਲ ਪ੍ਰਧਾਨ ਸੁਖਦੇਵ ਸਿੰਘ ਜੈਦ, ਸਾਬਕਾ ਸਰਪੰਚ ਕਰਮਜੀਤ ਸਿੰਘ ਨੀਟਾ, ਬਿੰਦਰ ਸਿੰਘ ਲਧਰੋਈਆ, ਸੁਰਜੀਤ ਸਿੰਘ ਸੰਘੇਡ਼ਾ ਨੇ ਸ਼ਮੂਲੀਅਤ ਕਰਕੇੇ ਹਲਕਾ ਇੰਚਾਰਜ ਖਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਸੀਨੀਅਰ ਆਗੂ ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਆਗੂਆਂ ਨੇ ਕਿਹਾ ਕਿ ਹਰ ਟਕਸਾਲੀ ਵਰਕਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ, ਤੁਸੀਂ 2022 ਦੀ ਲਡ਼ਾਈ ਲਈ ਤਿਆਰ ਰਹੋ। ਇੱਕ ਸਵਾਲ ਦੇ ਜਵਾਬ ਵਿੱਚ ਬੀਬੀ ਮੀਮਸਾ ਨੇ ਕਿਹਾ ਕਿ ਉਹ ਹਾਈ ਕਮਾਂਡ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਹੀ ਹਲਕਾ ਭਦੌਡ਼ ਵਿੱਚ ਆਏ ਹਨ ਤਾਂ ਜੋ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਦੌਡ਼ ਹਲਕੇ ਤੋਂ ਚੋਣ ਲਡ਼ਨ ਲਈ ਤਿਆਰ ਹਨ। ਸ਼ਹਿਰੀ ਪ੍ਰਧਾਨ ਹਰੀ ਸਿੰਘ ਬਾਵਾ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਲਕਾ ਇੰਚਾਰਜ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਕੌਂਸਲ ਦੀ ਪ੍ਰਧਾਨਗੀ ਸਮੇਂ ਹਲਕਾ ਇੰਚਾਰਜ ਨੇ ਭਦੌਡ਼ ਵਿਖੇ ਜੋ ਕੁੱਝ ਕੀਤਾ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਉਹ ਅਕਾਲੀ ਹਨ ਤੇ ਅਕਾਲੀ ਰਹਿਣਗੇ। ਇਸ ਬਾਰੇ ਜਦ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਚੋਨ ਚੁੱਕਣਾ ਮੁਨਾਸਿਬ ਨਾ ਸਮਝਿਆ।

Jeeo Punjab Bureau

Leave A Reply

Your email address will not be published.