Pargat Singh ਵੱਲੋਂ ਕੈਪਟਨ ਨੂੰ Congress ਦੇ ਭ੍ਰਿਸ਼ਟ ਵਿਧਾਇਕਾਂ ਦੀ ਸੂਚੀ ਜਨਤਕ ਕਰਨ ਦੀ ਚੁਣੌਤੀ

341

ਭ੍ਰਿਸ਼ਟ ਸਰਕਾਰ ਦੀ ਅਗਵਾਈ ਕਰਨ ਦੇ ਦੋਸ਼

ਭ੍ਰਿਸ਼ਟਾਚਾਰੀਆਂ ਦੀ ਪੁਸ਼ਤਪਨਾਹੀ ਕਰਨ ਦੇ ਖੁਲਾਸਿਆਂ ਨੇ ਕੈਪਟਨ ਨੂੰ ਕਸੂਤਾ ਫਸਾਇਆ

ਤਿੰਨ ਆਈਏਐਸ ਅਧਿਕਾਰੀਆਂ ਤੇ ਸਿਆਸਤਦਾਨਾਂ ਖਿਲਾਫ ਕਾਰਵਾਈ ਨਾ ਹੋਣ ’ਤੇ ਸਵਾਲ ਚੁੱਕੇ

125 ਸਫਿਆਂ ਦੀ ਫਾਈਲ ਜਿਸ ਵਿੱਚ ਸੀਨੀਅਰ ਅਧਿਕਾਰੀ ਦੇ ਪੁੱਤਰ ਵੱਲੋਂ ਠੇਕੇਦਾਰਾਂ ਨਾਲ ਹਿੱਸਾ ਪੱਤੀ ਅਤੇ ਵਿਭਾਗ ਦੇ ਹੋਰ ਸਾਰੇ ਦਸਤਾਵੇਜ਼ ਜਨਤਕ ਕੀਤੇ

ਜੀਓ ਪੰਜਾਬ
ਅੰਮ੍ਰਿਤਪਾਲ ਸਿੰਘ ਧਾਲੀਵਾਲ/ਰਾਜੀਵ ਮਠਾੜੂ

ਚੰਡੀਗਡ਼੍ਹ, 10 ਜੂਨ

ਪੰਜਾਬ ਦੇ ਕਾਂਗਰਸੀ ਵਿਧਾਇਕ Sargat Singh ਨੇ ਮੁੱਖ ਮੰਤਰੀ Capt. Amarinder Singh ਨੂੰ ਚੁਣੌਤੀ ਦਿੱਤੀ ਹੈ ਕਿ ਪਾਰਟੀ ਹਾਈ ਕਮਾਨ ਦੇ ਸਾਹਮਣੇ ਜਿਨਾਂ ਵਿਧਾਇਕਾਂ ਦੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਦੇ ਦੋਸ਼ ਲਾਏ ਹਨ, ਅਜਿਹੇ ਵਿਧਾਇਕਾਂ ਦੀ ਸੂਚੀ ਜਨਤਕ ਕੀਤੀ ਜਾਵੇ। ਪਾਰਟੀ ਹਾਈ ਕਮਾਨ ਵੱਲੋਂ ਮੁੱਖ ਮੰਤਰੀ ਅਤੇ ਬਾਗੀਆਂ ਦਰਮਿਆਨ ਸੁਲਾਹ ਸਫਾਈ ਦੇ ਯਤਨ ਫਿਲਹਾਲ ਸਿਰੇ ਵੀ ਨਹੀਂ ਚੜੇ ਅਤੇ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਭ੍ਰਿਸ਼ਟ ਸਰਕਾਰ ਦੀ ਅਗਵਾਈ ਕਰਨ ਅਤੇ ਭ੍ਰਿਸ਼ਟਾਚਾਰੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੂੰ ਬੇਹੱਦ ਕਸੂਤਾ ਫਸਾ ਦਿੱਤਾ ਹੈ।

Pargat Singh ਵੱਲੋਂ ਅਖਤਿਆਰ ਕੀਤੇ ਬਾਗੀਆਨਾ ਸੁਰਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਤਾਜ਼ਾ ਹਮਲੇ ਨੇ ਮੁੱਖ ਮੰਤਰੀ ਦੀ ਪ੍ਰਸ਼ਾਸਕੀ ਕਾਬਲੀਅਤ ’ਤੇ ਵੱਡੇ ਸਵਾਲੀਆ ਨਿਸ਼ਾਨ ਲਾਏ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਾਂਗਰਸ ਦੇ ਇਸ ਵਿਧਾਇਕ ਨੇ ਪੰਜਾਬ ਵਿਜੀਲੈਂਸ ਬਿਓਰੋ ਦੀ ਇੱਕ ਗੁਪਤ ਫਾਈਲ ਵੀ ਜਨਤਕ ਕਰ ਦਿੱਤੀ ਹੈ। ਵਿਧਾਇਕ ਵੱਲੋਂ ਜਨਤਕ ਕੀਤੀ ਗਈ ਇਸ ਫਾਈਲ ਵਿਚਲੇ ਦਸਤਾਵੇਜ਼ਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੀਨੀਅਰ ਅਹੁਦਿਆਂ ’ਤੇ ਬੈਠੇ ਆਈਏਐਸ ਅਧਿਕਾਰੀਆਂ ਖਾਸ ਕਰ ਤਤਕਾਲੀ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਤਤਕਾਲੀ ਪ੍ਰਮੁੱਖ ਸਕੱਤਰ ਸਿੰਜਾਈ ਕੇ.ਬੀ.ਐਸ. ਸਿੱਧੂ ਅਤੇ ਸਕੱਤਰ ਸਿੰਜਾਈ ਕਾਹਨ ਸਿੰਘ ਪੰਨੂ ਨੇ ਕਿਸ ਤਰ੍ਹਾਂ ਕਰੋੜਾਂ ਰੁਪਏ ਲਏ। ਇਸ ਫਾਈਲ ਨਾਲ ਵਿਜੀਲੈਂਸ ਵੱਲੋਂ 9 ਸਫਿਆਂ ਦਾ ਇੱਕ ਵਿਸ਼ੇਸ਼ ਨੋਟ ਸਰਕਾਰ ਨੂੰ ਭੇਜਿਆ ਗਿਆ ਸੀ। ਇਸ ਨੋਟ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰਹੇ ਸਿੰਜਾਈ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਇਨ੍ਹਾਂ ਦੋਹਾਂ ਸਾਬਕਾ ਮੰਤਰੀਆਂ ਦੇ ਨਿੱਜੀ ਸਹਾਇਕਾਂ ਵੱਲੋਂ ਵੀ ਕਰੋਡ਼ਾਂ ਰੁਪਏ ਦੀ ਰਿਸ਼ਵਤ ਹਾਸਲ ਕਰਨ ਦੇ ਖੁਲਾਸੇ ਕੀਤੇ ਗਏ ਹਨ। ਇਹ ਨੋਟ ਵਿਜੀਲੈਂਸ ਵੱਲੋਂ ਸਿੰਜਾਈ ਵਿਭਾਗ ਵਿੱਚ ਹੋਏ ਬਹੁ ਕਰੋਨੇ ਘੁਟਾਲੇ ਦੇ ਦੋਸ਼ੀ ਗੁਰਿੰਦਰ ਸਿੰਘ ਉਰਫ ਭਾਪਾ ਦੀ ਪੁੱਛਗਿੱਛ ਦੇ ਅਧਾਰ ’ਤੇ ਤਿਆਰ ਕੀਤਾ ਗਿਆ ਸੀ। ਵਿਜੀਲੈਂਸ ਨੇ ਇਸ ਨੋਟ ਵਿੱਚ ਕੀਤੇ ਖੁਲਾਸਿਆਂ ਦੇ ਅਧਾਰ ’ਤੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਇਜ਼ਾਜਤ ਮੰਗੀ ਸੀ।

ਮੁੱਖ ਸਕੱਤਰ ਦਫਤਰ ਵਿਚਲੇ ਸੂਤਰਾਂ ਦਾ ਦੱਸਣਾ ਹੈ ਕਿ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਵੱਲੋਂ ਤਾਂ ਮਾਮਲੇ ਨੂੰ ਰਫਾਦਫਾ ਕਰਨ ਦੇ ਯਤਨ ਕੀਤੇ ਗਏ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘਡ਼ੀ ਮਾਮਲਾ ਠੱਪ ਕਰਨ ਤੋਂ ਪੱਲਾ ਝਾੜ ਲਿਆ ਹੈ। ਪਰਗਟ ਸਿੰਘ ਨੇ ਵਿਜੀਲੈਂਸ ਦੀ ਕਾਰਗੁਜ਼ਾਰੀ ’ਤੇ ਹੀ ਸਵਾਲੀਆ ਨਿਸ਼ਾਨ ਨਹੀਂ ਲਾਏ ਸਗੋਂ ਵਿਜੀਲੈਂਸ ਮੁਖੀ ਬੀ. ਕੇ. ਉਪਲ ਦਾ ਨਾਮ ਲੈ ਕੇ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਅਤੇ ਕਿਹਾ ਕਿ ਇਸੇ ਵਿਜੀਲੈਂਸ ਨੇ ਪਹਿਲਾਂ ਬਾਦਲ ਪਰਿਵਾਰ ’ਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਦਰਜ ਕੀਤਾ ਅਤੇ ਬਾਅਦ ਵਿੱਚ ਵਿਜੀਲੈਂਸ ਦੇ ਤਫਤੀਸ਼ੀ ਅਫਸਰ ਸਮੇਤ ਜ਼ਿਆਦਾਤਰ ਗਵਾਹ ਹੀ ਮੁੱਕਰ ਗਏ ਸਨ।

ਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਇਸ ਲਈ ਸੌਂਪੀ ਸੀ ਕਿਉਂਕਿ ਪੰਜਾਬ ਦੀ ਜਨਤਾ ਅਕਾਲੀਆਂ ਦੇ ਕੁਸ਼ਾਸ਼ਨ ਤੋਂ ਤੰਗ ਸੀ। ਉਸ ਸਮੇਂ ਬੇਅਦਬੀ, ਨਸ਼ਾ ਤਸਕਰੀ, ਬੇਰੁਜ਼ਗਾਰੀ, ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਨਾਲ-ਨਾਲ ਅਕਾਲੀ ਸਰਕਾਰ ਦਾ ਭ੍ਰਿਸ਼ਟਾਚਾਰ ਵੀ ਵੱਡਾ ਮੁੱਦਾ ਸੀ। ਵਿਧਾਇਕ ਨੇ ਕਿਹਾ ਕਿ ਵਿਜੀਲੈਂਸ ਬਿਓਰੋ ਨੇ ਸਿੰਜਾਈ ਵਿਭਾਗ ਵਿੱਚ ਤਕਰੀਬਨ ਇੱਕ ਹਜ਼ਾਰ ਕਰੋਡ਼ ਰੁਪਏ ਦੇ ਘੁਟਾਲੇ ਦੇ ਦੋਸ਼ ਲਾਉਂਦਿਆਂ ਇੱਕ ਠੇਕੇਦਾਰ ਅਤੇ ਸਿੰਜਾਈ ਵਿਭਾਗ ਦੇ ਕੁੱਝ ਅਫਸਰਾਂ ਖਿਲਾਫ ਤਾਂ ਪਰਚੇ ਦਰਜ਼ ਕਰ ਦਿੱਤੇ ਪਰ ਆਈਏਐਸ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਮਾਮਲੇ ’ਤੇ ਚੁੱਪ ਧਾਰ ਲਈ ਹੈ। ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਦੇ ਸਾਬਕਾ ਐਕਸੀਅਨ ਸੁਰਿੰਦਰ ਪਾਲ ਸਿੰਘ ਪਹਿਲਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਧਾਇਕ ਨੇ ਸਵਾਲ ਇਹ ਉਠਾਇਆ ਹੈ ਕਿ ਪਹਿਲਵਾਨ ਕਿਸ ਸਿਆਸਤਦਾਨ ਅਤੇ ਅਧਿਕਾਰੀ ਦੇ ਅਸ਼ੀਰਵਾਦ ਨਾਲ ਮਲਾਈ ਛਕਦਾ ਰਿਹਾ ਇਸ ਬਾਰੇ ਪਡ਼ਤਾਲ ਕਿਉਂ ਨਹੀਂ ਹੋ ਰਹੀ। ਪਰਗਟ ਸਿੰਘ ਨੇ ਵਿਜੀਲੈਂਸ ਦੀ ਜੋ ਫਾਈਲ ਜਨਤਕ ਕੀਤੀ ਹੈ ਉਸ ਮੁਤਾਬਕ ਗੁਰਿੰਦਰ ਸਿੰਘ ਉਰਫ ਭਾਪਾ ਵੱਲੋਂ ਪੁੱਛਗਿੱਛ ਦੌਰਾਨ ਜੋ ਖੁਲਾਸੇ ਕੀਤੇ ਗਏ ਹਨ ਉਨ੍ਹਾਂ ਵਿੱਚ ਕੇ.ਬੀ.ਐਸ. ਸਿੱਧੂ ਨੂੰ 5 ਕਰੋਡ਼ 50 ਲੱਖ ਰੁਪਏ, ਸਰਵੇਸ਼ ਕੌਸ਼ਲ ਨੂੰ 8 ਕਰੋਡ਼ 50 ਲੱਖ ਰੁਪਏ, ਕਾਹਨ ਸਿੰਘ ਪੰਨੂ ਨੂੰ 7 ਕਰੋਡ਼ ਰੁਪਏ, ਸ਼ਰਨਜੀਤ ਸਿੰਘ ਢਿੱਲੋਂ ਦੇ ਪੀਏ ਸਹਿਜਪ੍ਰੀਤ ਸਿੰਘ ਮਾਂਗਟ ਨੂੰ 2 ਕਰੋਡ਼ 50 ਲੱਖ ਰੁਪਏ, ਸ਼ਰਨਜੀਤ ਸਿੰਘ ਢਿੱਲੋਂ ਨੂੰ 7 ਕਰੋਡ਼ 50 ਲੱਖ ਰੁਪਏ, ਜਨਮੇਜਾ ਸਿੰਘ ਸੇਖੋਂ ਨੂੰ 4 ਕਰੋਡ਼ ਅਤੇ ਸੇਖੋਂ ਦੇ ਪੀਏ ਧੀਮਾਨ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਇਸ ਤਰ੍ਹਾਂ 35 ਕਰੋਡ਼ ਰੁਪਏ ਤੋਂ ਵੱਧ ਦੀ ਸਿੱਧੀ ਕੁਰੱਪਸ਼ਨ ਜੋ ਕਿ ਅਧਿਕਾਰੀਆਂ ਨੇ ਕੀਤੀ ਇਸ ਸਬੰਧੀ ਮੁੱਖ ਮੰਤਰੀ ਤੇ ਵਿਜੀਲੈਂਸ ਨੇ ਜਾਂਚ ਅੱਗੇ ਕਿਉਂ ਨਹੀਂ ਵਧਾਈ ਤੇ ਵੱਡਾ ਸਵਾਲ ਇਹ ਉਠਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਤੇ ਸਿਆਸਤਦਾਨ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ।

Jeeo Punjab Bureau

Leave A Reply

Your email address will not be published.