ਇਕ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨੂੰ ਨਹਿਰ ਵਿੱਚ ਸੁਟਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੀਤੀ ਕੋਸ਼ਿਸ਼

ਜੀਓ ਪੰਜਾਬ
ਫਿਰੋਜ਼ਪੁਰ, 10 ਜੂਨ

ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨੂੰ ਨਹਿਰ ਵਿੱਚ ਸੁਟਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜੀਰਾ ਉਤੇ ਜੋੜੀਆਂ ਨਹਿਰਾਂ ਉਤੇ ਇਕ ਵਿਅਕਤੀ ਨੇ ਆਪਣੀ ਪਤਨੀ, ਧੀ ਅਤੇ ਪੁੱਤਰ ਸਮੇਤ ਮੋਟਰਸਾਈਕਲ ਨੂੰ ਨਹਿਰ ਵਿੱਚ ਸੁੱਟ ਦਿੱਤਾ। ਕਿੱਤੇ ਵਜੋਂ ਅਧਿਆਪਕ ਬੇਅੰਤ ਸਿੰਘ, ਪਤਨੀ ਵੀਰਜੀਤ ਕੌਰ, ਪੁੱਤਰ ਗੁਰਬਖਸ਼ ਸਿੰਘ, ਧੀ ਰਹਿਮਤ ਕੌਰ ਸਮੇਤ ਮੋਟਰਸਾਈਕਲ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਗੋਤੇਖੋਰਾਂ ਨੇ ਉਸਦੀ ਪਤਨੀ ਅਤੇ ਧੀ ਨੂੰ ਨਹਿਰ ਵਿੱਚੋਂ ਤਾਂ ਬਾਹਰ ਸੁਰੱਖਿਅਤ ਕੱਢ ਲਿਆ। ਪਰ ਬੇਅੰਤ ਸਿੰਘ ਅਤੇ ਉਸਦਾ ਪੁੱਤ ਪਾਣੀ ਵਿੱਚ ਰੁੜ ਗਏ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.