ਜੈਪਾਲ ਭੁੱਲਰ ਪੁਲਿਸ ਮੁਕਾਬਲੇ ‘ਚ ਹੋਇਆ ਹਲਾਕ

ਕਲਕੱਤੇ ਵਿਚ ਐਸਟੀਐਫ ਨਾਲ ਹੋਇਆ ਮੁਕਾਬਲਾ

ਪੰਜਾਬ ਦੇ ਖੁੰਖਾਰ ਗੈਂਗਸਟਰਾਂ ਵਿਚ ਸ਼ੁਮਾਰ ਸੀ ਜੈਪਾਲ ਭੁੱਲਰ

ਜੀਓ ਪੰਜਾਬ

ਚੰਡੀਗੜ੍ਹ, 9 ਜੂਨ

ਪੰਜਾਬ ਦਾ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਇੱਕ ਸਾਥੀ ਜੱਸੀ ਅੱਜ ਕਲਕੱਤਾ ਵਿਚ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ। ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਜੈਪਾਲ ਭੁੱਲਰ ਅਤੇ ਉਸ ਦੇ ਸਾਥੀਆਂ ਦੀ ਪੈਰ ਨੱਪੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਜੈਪਾਲ ਭੁੱਲਰ ਅਤੇ ਉਸ ਦੇ ਕਈ ਸਾਥੀ ਪੱਛਮੀ ਬੰਗਾਲ ਵਿਚ ਲੁਕੇ ਹੋਏ ਹਨ। ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪੱਛਮੀ ਬੰਗਾਲ ਪੁਲਿਸ ਨਾਲ ਤਾਲਮੇਲ ਕਾਇਮ ਕੀਤਾ ਅਤੇ ਅੱਜ ਬੰਗਾਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਨਾਲ ਮੁਕਾਬਲਾ ਹੋਇਆ, ਇਸ ਮੁਕਾਬਲੇ ਵਿਚ ਪੰਜਾਬ ਦੇ ਇਹ ਦੋਵੇਂ ਗੈਂਗਸਟਰ ਮਾਰੇ ਗਏ। ਇੱਕ ਪੁਲਸ ਇੰਸਪੈਕਟਰ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਜਗਰਾਓ ਵਿਚ ਦੋ ਥਾਣੇਦਾਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਜੈਪਾਲ ਭੁੱਲਰ ਅਤੇ ਉਸ ਦੇ ਸਾਥੀਆਂ ਦਾ ਖੁਰਾ ਖੋਜ ਲੱਭਣ ਵਿਚ ਪੁਲਸ ਲੱਗੀ ਹੋਈ ਸੀ। ਜੈਪਾਲ ਭੁੱਲਰ ਖੁੰਖਾਰ ਕਿਸਮ ਦਾ ਗੈਂਗਸਟਰ ਮੰਨਿਆ ਜਾਂਦਾ ਸੀ। ਉਸ ਉੱਪਰ ਕਤਲ, ਫਿਰੌਤੀ, ਇਰਾਦਾ ਕਤਲ ਅਤੇ ਹੋਰ ਸੰਗੀਨ ਧਰਾਵਾਂ ਤਹਿਤ ਵੱਖ-ਵੱਖ ਥਾਵਾਂ ‘ਤ ਅਣਗਿਣਤ ਮਾਮਲੇ ਦਰਜ ਸਨ।

ਪੁਲਿਸ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਜੈਪਾਲ ਭੁੱਲਰ ਦੀ ਪੈਡ ਨੱਪਣਾ ਬਹੁਤ ਚੁਣੌਤੀਆਂ ਭਰਿਆ ਕਦਮ ਸੀ, ਕਿਉਂਕਿ ਉਹ ਮੋਬਾਈਲ ਫ਼ੋਨ ਦੀ ਵਰਤੋਂ ਬਹੁਤ ਹੀ ਘੱਟ ਕਰਦਾ ਸੀ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਦੇਖ ਕੇ ਪੁਲਿਸ ਨਾਲ ਲੁਕਣ-ਮਿਚਣ ਖੇਡ ਦੇ ਰਾਹ ਤਲਾਸ਼ ਕਰਦਾ ਰਹਿੰਦਾ ਸੀ।

Jeeo Punjab Bureau

Leave A Reply

Your email address will not be published.