Hyatt Regency ਤਨਖਾਹਾਂ ਦੇਣ ਲਈ ਲੋੜੀਂਦੇ ਫੰਡ ਨਾ ਹੋਣ ਕਾਰਨ ਹੋਇਆ ਬੰਦ

ਜੀਓ ਪੰਜਾਬ

ਚੰਡੀਗੜ੍ਹ 8 ਜੂਨ 2021

ਹਿਆਤ ਹੋਟਲ ਕਾਰਪੋਰੇਸ਼ਨ ਨੇ ਮੁੰਬਈ ਦੇ ਹਿਆਤ ਰੀਜੈਂਸੀ ਹੋਟਲ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਹੈ। ਇਸ ਕਰਕੇ ਸੈਲਾਨੀਆਂ ਨੂੰ ਫਿਲਹਾਲ ਉਥੇ ਰੁਕਣ ਦੀ ਸਹੂਲਤ ਨਹੀਂ ਮਿਲ ਸਕੇਗੀ।

ਹਿਆਤ ਰੀਜੈਂਸੀ ਹੋਟਲ ਦੇ ਮੀਤ ਪ੍ਰਧਾਨ ਅਤੇ ਭਾਰਤ ਵਿਚ ਇਸ ਦੇ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਹਿਆਤ ਰੀਜੈਂਸੀ ਮੁੰਬਈ ਦਦਾ ਮਾਲਕੀਆਣਾ ਹੱਕ ਏਸ਼ੀਅਨ ਹੋਟਲ ਵੈਸਟ ਲਿਮਟਿਡ ਕੋਲ ਸੀ। ਕੰਪਨੀ ਨੇ ਹੋਟਲ ਨੂੰ ਚਲਾਉਣ ਲਈ ਲੋੜੀੰਦਾ ਧਨ ਨਹੀਂ ਦਿੱਤਾ,ਜਿਸ ਕਾਰਨ ਹਿਆਤ ਰੀਜੈਂਸੀ ਮੁੰਬਈ ਦੇ ਸਾਰੇ ਕੰਮਕਾਜ ਅਸਥਾਈ ਰੂਪ ਵਿਚ ਰੋਕਣ ਦਾ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਆਮਦਨ ਨਾ ਹੋਣ ਕਾਰਨ ਧਨ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤਕ ਹੋਟਲ ਬੰਦ ਰਹੇਗਾ। ਕੋਈ ਵੀ ਬੁਕਿੰਗ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਹਿਮਾਨਾਂ ਦਾ ਸਨਮਾਨ ਕਰਦੇ ਹਾਂ ਤੇ ਉਨ੍ਹਾਂ ਨੂੰ ਆ ਰਹੀ ਮੁਸ਼ਕਲ ਲਈ ਸ਼ਰਮਿੰਦਾ ਹਾਂ।

Jeeo Punjab Bureau

Leave A Reply

Your email address will not be published.