Punjabi Singer ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਕਲੇਸ਼ ਹੋਇਆ ਖਤਮ

ਜੀਓ ਪੰਜਾਬ

ਚੰਡੀਗੜ੍ਹ 7 ਜੂਨ 2021

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਕਲੇਸ਼ ਖਤਮ ਹੋ ਗਿਆ। ਮਹਿਲਾ ਕਮਿਸ਼ਨ ਦੀ ਪਹਿਲ ਨਾਲ ਪਰਿਵਾਰ ਮੁੜ ਇਕ ਹੋ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਪਰਿਵਾਰ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਹੈ-ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹਾਂ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ।

ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ‘ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਸ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।”

Jeeo Punjab Bureau

Leave A Reply

Your email address will not be published.