RSS ਦੇ ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਟਵਿੱਟਰ ਨੇ ਹਟਿਆ ‘ਬਲੂ ਟਿਕ’,

ਜੀਓ ਪੰਜਾਬ

ਨਵੀਂ ਦਿੱਲੀ, 5 ਜੂਨ

ਉਪਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੇ ਇਤਰਾਜ਼ ਜ਼ਾਹਿਰ ਕੀਤਾ। ਇਸ ਤੋਂ ਬਾਅਦ ਟਵਿੱਟਰ ਨੇ ਤੁਰੰਤ ਉਪਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਕਾਊਂ ਨੂੰ ਵਾਪਸ ਬਲੂ ਟਿਕ ਦੇ ਦਿੱਤਾ ਤੇ ਅਜਿਹਾ ਕਰਨ ਪਿੱਛੇ ਕਾਰਨ ਆਪਣੀ ਪਾਲਿਸੀ ਦੱਸਿਆ। ਟਵਿੱਟਰ ਨੇ ਕਿਹਾ, ‘ਸਾਡੀ ਵੈਰੀਫਿਕੇਸ਼ਨ ਪਾਲਿਸੀ ਅਨੁਸਾਰ ਜੇਕਰ ਅਕਾਊਂਟ ਇਨਐਕਟਿਵ ਹੋ ਜਾਂਦਾ ਹੈ ਤਾਂ ਬਲੂ ਵੈਰੀਫਾਈਡ ਬੈਚ ਹਟਾਇਆ ਜਾ ਸਕਦਾ ਹੈ।’

ਅਕਾਊਂਟ ਰਜਿਸਟਰ ਹੋਣ ਤੋਂ ਬਾਅਦ ਲੋਕਾਂ ਨੇ ਸਰਗਰਮ ਤੌਰ ‘ਤੇ ਲਾਗਇਨ ਕਰਨਾ ਹੁੰਦਾ ਹੈ। ਆਪਣੇ ਅਕਾਊਂਟ ਨੂੰ ਐਕਟਿਵ ਰੱਖਣ ਲਈ ਯੂਜ਼ਰ ਨੂੰ ਘੱਟੋ-ਘੱਟ 6 ਮਹੀਨੇ ਵਿਚ ਇਕ ਵਾਰ ਤਾਂ ਲਾਗਇਨ ਕਰਨਾ ਹੀ ਪਵੇਗਾ। ਲੰਬੇ ਸਮੇਂ ਤਕ ਜੇਕਰ ਲਾਗਇਨ ਨਹੀਂ ਹੁੰਦਾ ਤਾਂ ਅਕਾਊਂ ਨੂੰ ਟੈਂਪਰੇਰੀ ਤੌਰ ‘ਤੇ ਹਟਾ ਦਿੱਤਾ ਜਾ ਸਕਦਾ ਹੈ। ਲਾਗਇਨ ਦੇ ਆਧਾਰ ‘ਤੇ ਟਵਿੱਟਰ ਯੂਜ਼ਰ ਦੀ ਐਕਟਵਿਟੀ ਨੂੰ ਟਰੈਕ ਕਰਦਾ ਹੈ। ਉਪਰਾਸ਼ਟਰਪਤੀ ਤੋਂ ਇਲਾਵਾ ਰਾਸ਼ਟਰੀ ਸਵੈਸੇਵਕ ਸੰਘ ਦੇ ਦੋ ਆਗੂਆਂ ਅਰੁਣ ਕੁਮਾਰ ਤੇ ਸੁਰੇਸ਼ ਸੋਨੀ ਦੇ ਟਵਿੱਟਰ ਅਕਾਊਂਟ ਤੋਂ ਵੀ ਵੈਰੀਫਾਈਡ ਕਰਨ ਵਾਲਾ ਬਲੂ ਟਿਕ ਹਟਾ ਲਿਆ ਗਿਆ। ਉਪਰਾਸ਼ਟਰਪਤੀ ਨੇ 23 ਜੁਲਾਈ 2020 ਨੂੰ ਆਖਰੀ ਟਵੀਟ ਕੀਤਾ ਸੀ, ਉੱਥੇ ਹੀ ਸੰਘ ਦੇ ਦੋਵਾਂ ਆਗੂਆਂ ਦੇ ਅਕਾਊਂਟ ਤੋਂ ਇਕ ਵੀ ਟਵੀਟ ਨਹੀਂ ਕੀਤਾ ਗਿਆ।

Jeeo Punjab Bureau

Leave A Reply

Your email address will not be published.