ਤਿੰਨ ਮੈਂਬਰੀ ਕਮੇਟੀ ਸਾਹਮਣੇ ਕੈਪਟਨ ਅਮਰਿੰਦਰ ਨੇ ਰੱਖੇ ਆਪਣੇ ਪੱਖ

58

ਜੀਓ ਪੰਜਾਬ

ਚੰਡੀਗੜ੍ਹ, 4 ਜੂਨ

ਪੰਜਾਬ ਕਾਂਗਰਸ ਦਾ ਚਲ ਰਹੇ ਸੰਕਟ ਦਾ ਹਲ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਤਿੰਨ ਮੈਂਬਰੀ ਕਮੇਟੀ ਸਾਹਮਣੇ ਆਪਣਾ ਪੱਖ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਚੁੱਕੇ ਹਨ ਤੇ ਫਿਲਹਾਲ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ, ਜੈ ਪ੍ਰਕਾਸ਼ ਅਗਰਵਾਲ ਦੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ, ਇਸ ਤੋਂ ਪਹਿਲਾਂ ਬੀਤੀ ਰਾਤ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ। ਇੱਥੋਂ ਤਕ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਕ-ਦੋ ਦਿਨਾਂ ਵਿਚ ਮਾਮਲਾ ਹੱਲ ਕਰਨ ਲਈ ਵੱਡਾ ਐਲਾਨ ਕਰ ਸਕਦੇ ਹਨ।

Jeeo Punjab Bureau

Leave A Reply

Your email address will not be published.