ਟੀਈਟੀ ਯੋਗਤਾ ਪ੍ਰਮਾਣ ਪੱਤਰ ਦੀ ਵੈਲਡਿਟੀ ਦਾ ਸਮਾਂ ਵਧਾ ਕੇ 7 ਸਾਲ ਤੋਂ ਉਮਰ ਭਰ ਲਈ ਕੀਤਾ

ਜੀਓ ਪੰਜਾਬ

ਨਵੀਂ ਦਿੱਲੀ, 3 ਜੂਨ

ਕੇਂਦਰੀ ਸਿੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲੈਂਦਿਆਂ ਟੀਈਟੀ ਯੋਗਤਾ ਪ੍ਰਮਾਣ ਪੱਤਰ ਦੀ ਵੈਲਡਿਟੀ ਦਾ ਸਮਾਂ ਵਧਾ ਕੇ 7 ਸਾਲ ਤੋਂ ਉਮਰ ਭਰ ਕਰ ਦਿੱਤਾ ਹੈ। ਏਨਾ ਹੀ ਨਹੀਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਫੈਸਲਾ ਤਤਕਾਲ ਲਾਗੂ ਕੀਤਾ ਜਾ ਰਿਹਾ ਹੈ। ਨਾਲ ਹੀ ਸਿੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਇਹ ਫੈਸਲਾ 10 ਸਾਲ ਪਹਿਲਾਂ ਤੋਂ ਲਾਗੂ ਕੀਤਾ ਗਗਿਆ ਹੈ। ਭਾਵ ਇਨ੍ਹਾਂ ਸਾਲਾਂ ਵਿਚ ਜਿਨ੍ਹਾਂ ਨੇ ਵੀ ਇਸ ਸਰਟੀਫਿਕੇਟ ਦਾ ਸਮਾਂ ਕਾਲ ਪੂਰਾ ਹੋ ਚੁੱਕਾ ਹੈ , ਉਹ ਵੀ ਅਧਿਆਪਕ ਦੀ ਭਰਤੀ ਪ੍ਰੀਖਿਆ ਲਈ ਯੋਗ ਹੋਣਗੇ।

Jeeo Punjab Bureau

Leave A Reply

Your email address will not be published.