ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

ਜੀਓ ਪੰਜਾਬ

ਚੰਡੀਗੜ੍ਹ, 1 ਜੂਨ:
 ਪੰਜਾਬ ਗਊ ਸੇਵਾ ਕਮਿਸ਼ਨ  ਦੇ ਚੇਅਰਮੈਨ ਸਚਿਨ ਸ਼ਰਮਾ  ਨੇ 1 ਜੂਨ 2021 ਨੂੰ ਵਿਸ਼ਵ ਮਿਲਕ ਡੇ ਦੇ ਮੌਕੇ ਕੈਪਟਨ ਅਮਰਿਦਰ ਸਿੰਘ  ਮੁੱਖ ਮੰਤਰੀ, ਪੰਜਾਬ  ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ,  ਜਿਸ ਵਿੱਚ ਉਨ੍ਹਾਂ  ਵਲੋਂ ਬੇਨਤੀ ਕੀਤੀ ਗਈ ਕਿ ਜਿਸ ਤਰ੍ਹਾਂ ਵੇਰਕਾ ਰਾਹੀਂ ਦੁੱਧ ਦੀ ਆਪੂਰਤੀ ਲਈ ਪਿੰਡਾਂ- ਸ਼ਹਿਰ ਤੋਂ   ਮੱਝ ਦਾ ਦੁੱਧ ਇਕੱਠਾ ਕੀਤਾ ਜਾਂਦਾ ਹੈ     ਉਸੇ ਤਰ੍ਹਾਂ ਦੇਸੀ ਨਸਲ ਦੀ ਗਾਂ  ਦੇ ਦੁੱਧ ਨੂੰ ਵੀ ਵੱਖਰੇ ਤੌਰ ਤੇ  ਪੈਕਟ ਵਿੱਚ ਪਾ ਕੇ ਅਤੇ ਗਾਂ ਦੇ ਦੁੱਧ ਤੋਂ ਤਿਆਰ ਕੀਤੇ ਪਦਾਰਥ ਜਿਵੇਂ ਪਨੀਰ , ਦਹੀ , ਖੀਰ , ਦੇਸੀ ਘੀ , ਮਠਿਆਈਆਂ  ਅਤੇ ਆਈਸਕਰੀਮ ਆਦਿ ਨੂੰ  ਲੋਕਾਂ ਤੱਕ ਪਹੁੰਚਾਇਆ ਜਾਵੇ ਜਿਸਦੇ ਨਾਲ ਜਦੋਂ ਇਸਦਾ ਉਤਪਾਦਨ ਵਧੇਗਾ ਤਾਂ ਲੋਕ ਗਾਂ ਦਾ ਅਤੇ ਬਿਹਤਰ ਪਾਲਣ ਪੋਸ਼ਣ ਕਰਣਗੇ ਗਊਸ਼ਲਾਵਾਂ ਨੂੰ ਵੀ ਕਮਾਈ ਦਾ ਸਾਧਨ ਮਿਲੇਗਾ ਡੇਅਰੀ ਵਿਕਾਸ ਵਿੱਚ ਪ੍ਰਗਤੀ ਆਵੇਗੀ ਅਤੇ ਗਾਵਾਂ ਬੇਸਹਾਰਾ ਸੜਕਾਂ ਉੱਤੇ ਨਹੀ ਛੱਡੀਆਂ ਜਾਣਗੀਆਂ ।
ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਗਊਧਨ ਦਾ ਭਲਾ ਹੋਵੇਗਾ ਉਥੇ ਅਸੀ ਸਾਰੇ ਲੋਕ ਇਸ ਦਾ ਲਾਭ ਲੈ ਸਕਾਂਗੇ ।  

ਸ਼ਰਮਾ ਨੇ ਅੱਜ ਦੇ ਇਸ ਵਿਸ਼ੇਸ਼ ਦਿਹਾੜੇ ‘ਤੇ ਸਾਰੇ ਗਊ ਪਾਲਕਾਂ ਅਤੇ ਡੇਅਰੀ ਵਿਕਾਸ ਰਾਹੀਂ ਆਪਣੀ ਉਪਜੀਵਕਾ ਕਮਾਉਣ ਵਾਲੇ ਲੋਕਾਂ ਅਤੇ ਕਿਸਾਨਾਂ ਨੂੰ ਇਸ ਦਿਨ ਦੀ ਵਧਾਈ ਵੀ ਦਿੱਤੀ।

Jeeo Punjab Bureau

Leave A Reply

Your email address will not be published.