ਐ ਗਾਲਿਬ ਬੜੇ ਬੇਆਬਰੂ ਹੋ ਕੇ ਨਿਕਲੇ ਤੇਰੀ …..

ਕੌਂਸ਼ਲਰਾਂ ਦੇ ਪੁੱਤਰ ਤੇ ਪਤੀਆਂ ਨੂੰ ਮੀਟਿੰਗ ਚੋਂ ਬਾਹਰ ਜਾਣਾ ਪਿਆ

ਰਾਜਿੰਦਰ ਵਰਮਾ
ਭਦੌੜ 31 ਮਈ
ਇੱਥੇ ਨਗਰ ਕੌਂਸਲ ਦੀ ਅੱਜ ਹੋਈ ਮੀਟਿੰਗ ਹੰਗਾਮਿਆਂ ਭਰੀ ਰਹੀ ਤੇ ਮਹਿਲਾ ਕੌਂਸਲਰਾਂ ਦੀ ਜਗ੍ਹਾ ਆਏ ਉਨ੍ਹਾਂ ਦੇ ਪਤੀਆਂ ਅਤੇ ਪੁੱਤਰ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ ਜਦੋਂ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਇਤਰਾਜ਼ ਤੇ ਉਨ੍ਹਾਂ ਨੂੰ ਮੀਟਿੰਗ ਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਜਦੋਂ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਸ਼ੁਰੂ ਹੋਈ ਤਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਕੌਂਸ਼ਲਰ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਮੀਟਿੰਗ ਵਿਚ ਕੌਂਸਲਰ ਤੋਂ ਬਿਨਾਂ ਕੋਈ ਵੀ ਹੋਰ ਵਿਅਕਤੀ ਹਾਜ਼ਰ ਨਹੀਂ ਹੋਣਾ ਚਾਹੀਦਾ ਇਸ ਗੱਲ ਤੇ ਕੌਂਸ਼ਲਰ ਸੁਖਚਰਨ ਸਿੰਘ ਪੰਮਾ ਨੇ ਵੀ ਸਹਿਮਤੀ ਜਤਾਈ ਤਾਂ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਤੇ ਜੇਈ ਜਤਿੰਦਰ ਕੁਮਾਰ ਇੱਕ ਦੂਜੇ ਵੱਲ ਦੇਖਣ ਲੱਗ ਗਏ ਪਰ ਕੁੱਝ ਵੀ ਕਹਿਣ ਤੋਂ ਅਸਮਰੱਥ ਦਿਖੇ ਤਾਂ ਹਾਊਸ ਵਿਚ ਬੈਠੇ ਕੌਂਸਲਰ ਮਨਦੀਪ ਕੌਰ ਦੇ ਪਤੀ
ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਧੰਮੀ ਤੇ ਹਰਪ੍ਹੀਤ ਸਿੰਘ ਤੁਰੰਤ ਬੈਠਕ ਚੋਂ ਬਾਹਰ ਆ ਗਏ ਪਰ ਕੌਂਸਲ ਦੀ ਵਾਇਸ ਪ੍ਰਧਾਨ ਬੀਬੀ ਰਾਜ ਦਾ ਪੁੱਤਰ ਅਸ਼ੋਕ ਨਾਥ, ਕੌਸਲਰ ਮਨਜੀਤ ਕੌਰ ਦਾ ਪਤੀ ਅਮਰਜੀਤ ਸਿੰਘ ਅਤੇ ਕਰਮਜੀਤ ਕੌਰ ਦਾ ਪਤੀ ਬਲਵੀਰ ਸਿੰਘ ਠੰਡੂ ਬੈਠੇ ਰਹੇ ਜਦਕਿ 2 ਕੌਂਸਲਰਾਂ ਆਪ ਹਾਊਸ ਤੋਂ ਗੈਰ ਹਾਜਰ ਸਨ ਤੇ ਵਾਇਸ ਪ੍ਰਧਾਨ ਰਾਜ ਆਪਣੇ ਪੁੱਤਰ ਅਸ਼ੋਕ ਨਾਥ ਨਾਲ ਹਾਜ਼ਰ ਸਨ। ਜੱਗੀ ਦੇ ਸਮਰਥਕ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਆਖਰ ਅਸ਼ੋਕ ਨਾਥ, ਅਮਰਜੀਤ ਸਿੰਘ ਅਤੇ ਬਲਵੀਰ ਸਿੰਘ ਠੰਡੂ ਨੂੰ ਮੀਟਿੰਗ ਚੋਂ ਬਾਹਰ ਆਉਣਾ ਪਿਆ। ਪ੍ਰਧਾਨ ਮੁਨੀਸ਼ ਕੁਮਾਰ ਵੱਲੋਂ ਮਹਿਰਾ ਬਰਾਦਰੀ ਨੂੰ ਜਗ੍ਹਾ ਦੇਣ ਲਈ ਮਤਾ ਲਿਆਂਦਾ ਗਿਆ ਸੀ ਜਿਸ ਤੇ ਜਗਦੀਪ ਸਿੰਘ ਜੱਗੀ ਨੇ ਇਤਰਾਜ਼ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹਨ, ਹਾਊਸ ਕਿਸੇ ਨੂੰ ਜਗ੍ਹਾ ਨਹੀਂ ਦੇ ਸਕਦਾ। ਇਹ ਡਿਪਟੀ ਕਮਿਸ਼ਨਰ ਦੇ ਅਧਿਕਾਰ ਚ ਆਉਂਦਾ ਹੈ। ਜਿਸ ਤੇ ਹਾਜ਼ਰ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਦਿੱਤੀ।

Leave A Reply

Your email address will not be published.