ਤੇਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ

ਜੀਓ ਪੰਜਾਬ

ਨਵੀਂ ਦਿੱਲੀ, 29 ਮਈ

ਕੋਰੋਨਾ ਕਾਰਨ ਠੱਪ ਹੋਏ ਕਾਰੋਬਾਰ, ਨੌਕਰੀਆਂ ਤੋਂ ਬਾਂਝੇ ਹੋਣ ਕਾਰਨ ਨਾਲ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਉਤੇ ਤੇਲ ਦੀਆਂ ਕੀਮਤਾਂ ਵੱਧਣ ਨਾਲ ਪੈ ਰਿਹਾ ਬੋਝ ਲਗਾਤਾਰ ਜਾਰੀ ਹੈ।  ਅੱਜ ਫਿਰ ਇਕ ਵਾਰ ਤੇਲ ਕੰਪਨੀਆਂ ਵੱਲੋਂ ਤੇਲ ਦੀਆਂ ਕੀਮਤਾਂ ਵਾਧਾ ਕਰਕੇ ਝਟਕਾ ਦਿੱਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ ਵਿੱਚ 28 ਤੋਂ 30 ਪੈਸੇ ਤੱਕ ਵਾਧਾ ਕੀਤਾ ਗਿਆ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵਿੱਚ 25 ਤੋਂ 26 ਪੈਸੇ ਦਾ ਵਾਧਾ ਕੀਤਾ ਗਿਆ ਹੈ।

Jeeo Punjab Bureau

Leave A Reply

Your email address will not be published.