ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਵੱਡੇ ਪੱਧਰ `ਤੇ ਵਕੀਲ ਸਾਹਿਬਾਨ ਦਾ ਮਿਲਿਆ ਸਮਰਥਨ

34

ਜੀਓ ਪੰਜਾਬ

ਚੰਡੀਗੜ੍ਹ,27 ਮਈ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਲੋਕ ਪੱਖੀ ਨੀਤੀਆਂ ਤੋਂ ਪੰਜਾਬ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਅੱਜ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਸੰਗਰੂਰ ਬਾਰ ਐਸੋਸਿ਼ਏਸ਼ਨ ਦੇ 30 ਵਕੀਲ ਸਾਹਿਬਾਨ ਨੇ ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਪਾਰਟੀ ਨੂੰ ਖੁਲ੍ਹੇ ਤੌਰ `ਤੇ ਸਮਰਥਨ ਦੇਣ ਦਾ ਐਲਾਨ ਕੀਤਾ।ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਮਾਜ ਦੀ ਵੱਡੀ ਬੌਧਿਕ ਧਿਰ ਵਕੀਲ ਸਾਹਿਬਾਨ ਵੱਲੋਂ ਮਿਲੇ ਬਿਨਾਂ-ਸ਼ਰਤ ਸਮਰਥਨ ਲਈ ਉਨ੍ਹਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ `ਤੇ ਬੋਲਦਿਆਂ ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਾਈ ਜਾਵੇ।ਜਿਸ ਨਾਲ ਸੂਬੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ ਸਮੇਤ ਡਰਗ ਮਾਫੀਆ ਤੋਂ ਛੁਟਕਾਰਾ ਪਾਇਆ ਜਾ ਸਕੇ।ਪਾਰਟੀ ਨੂੰ ਸਮਰਥਨ ਦੇਣ ਵਾਲੇ ਵਕੀਲ ਸਾਹਿਬਾਨ ਵਿੱਚ ਐਡਵੋਕੇਟ ਗੁਰਤੇਜ ਸਿੰਘ ਹਰੀਕਾ, ਐਡਵੋਕੇਟ ਨਾਹਰ ਸਿੰਘ ਔਲਖ, ਐਡਵੋਕੇਟ ਸੁਖਦਰਸ਼ਨ ਸਿੰਘ ਬਾਸੀ, ਐਡਵੋਕੇਟ ਪ੍ਰੀਤਪਾਲ ਸਿੰਘ ਸਿੱਧੂ, ਐਡਵੋਕੇਟ ਨਰਂਿਦਰ ਸਿੰਘ ਘੁੰਮਣ, ਐਡਵੋਕੇਟ ਕੁਲਵਿੰਦਰ ਸਿੰਘ ਬੁੱਟਰ, ਐਡਵੋਕੇਟ ਕਸ਼ਮੀਰ ਸਿੰਘ ਵਿਰਕ, ਐਡਵੋਕੇਟ ਵਿੰਦਰਜੀਤ ਸਿੰਘ ਖੰਗੂੜਾ, ਐਡਵੋਕੇਟ ਜਸਵੀਰ ਸਿੰਘ ਧੀਮਾਨ, ਐਡਵੋਕੇਟ ਭੁਪਿੰਦਰ ਕੌਸ਼ਲ, ਐਡਵੋਕੇਟ ਗੁਰਬਚਨ ਸਿੰਘ ਸੈਣੀ, ਐਡਵੋਕੇਟ ਸੁਰਜੀਤ ਸਿੰਘ ਖੇੜੀ, ਐਡਵੋਕੇਟ ਜਸਪ੍ਰੀਤ ਸਿੰਘ ਖੇੜੀ, ਐਡਵੋਕੇਟ ਅਸ਼ੋਕ ਮਹਾਜਨ, ਐਡਵੋਕੇਟ ਹਰਕੇਵਲ ਸਿੰਘ ਸਜੂਮਾ, ਐਡਵੋਕੇਟ ਹਰਦੀਪ ਕੁਮਾਰ, ਐਡਵੋਕੇਟ ਬਿਕੱਰ ਸਿੰਘ ਚੀਮਾ, ਐਡਵੋਕੇਟ ਬਲਵਿੰਦਰ ਸਿੰਘ ਫੱਮਣਵਾਲ, ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਦਵਿੰਦਰਪਾਲ ਸਿੰਘ ਨੰਦਪੁਰੀ, ਐਡਵੋਕੇਟ ਬਲਵੰਤ ਸਿੰਘ ਢੀਂਡਸਾ, ਐਡਵੋਕੇਟ ਗੁਰਦੇਵ ਸਿੰਘ ਸੰਧੂ, ਐਡਵੋਕੇਟ ਸ਼ਮਿੰਦਰਪਾਲ ਸਿੰਘ ਭੰਗੂ, ਐਡਵੋਕੇਟ ਹਰਕੀਰਤਨ ਸਿੰਘ, ਐਡਵੋਕੇਟ ਯੁਗੇਸ਼ਵਰ ਭਾਰਦਵਾਜ, ਐਡਵੋਕੇਟ ਅਮਨਦੀਪ ਸਿੰਘ ਸਿੱਧੂ, ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਮਨਦੀਪ ਸਿੰਘ ਸੱਗੂ, ਐਡਵੋਕੇਟ ਲਾਭ ਸਿੰਘ ਭਿੰਡਰ ਆਦਿ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਾਈ ਜਾਵੇਗੀ।Jeeo Punjab Bureau

Leave A Reply

Your email address will not be published.