ਪੰਜਾਬ ਵਿਚ 18+ ਲੋਕਾਂ ਲਈ ਲੱਗਣ ਵਾਲੀ ਵੈਕਸੀਨ ਬਿਲਕੁਲ ਖਤਮ

ਜੀਓ ਪੰਜਾਬ

ਚੰਡੀਗੜ੍ਹ,27 ਮਈ

ਪੰਜਾਬ ਵਿੱਚ ਵੈਕਸੀਨ ਦਾ ਵੱਡਾ ਸੰਕਟ ਪੈਦਾ ਹੋ ਗਿਆ ਅਤੇ ਹੁਣ 18+ ਲੋਕਾਂ ਲਈ ਲੱਗਣ ਵਾਲੀ ਵੈਕਸੀਨ ਬਿਲਕੁਲ ਖਤਮ ਹੋ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ 26 ਮਈ2021 ਨੂੰ ਪੰਜਾਬ ਕੋਲ ਕੋਵੈਕਸੀਨ ਦੀ ਇੱਕ ਲ਼ੱਖ ਡੋਜ਼ ਆਉਣੀ ਸੀ ਪਰ ਉਹ ਆਈ ਨਹੀਂ। ਇਸ ਨਾਲ 18–44 ਉਮਰ ਦੇ ਲੋਕਾਂ ਨੂੰ ਲੱਗਣ ਵਾਲੀ ਵੈਕਸੀਨ ਹੁਣ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਦੂਜੀ ਡੋਜ ਲੱਗਣ ਵਾਲਿਆਂ ਲਈ ਵੀ ਸੰਕਟ ਪੈਦਾ ਹੋ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਦੂਜੀ ਡੋਜ਼ 31 ਮਈ ਤੱਕ ਲੱਗਣੀ ਸੀ ਉਸਦੀ ਹੁਣ ਘਾਟ ਪੈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ 42 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਹੁਣ ਕੇਂਦਰ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਸਾਨੂੰ ਵੈਕਸੀਨ ਭੇਜਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰ ਰੋਜ਼ 3 ਲੱਖ ਡੋਜ ਲਾਉਣ ਦੀ ਸਮਰੱਥਾ ਰੱਖਦਾ ਹੈ।

Jeeo Punjab Bureau

Leave A Reply

Your email address will not be published.