ਟ੍ਰਾਂਸਪੋਰਟ ਸੇਵਾ ਦੀ ਫਰਜੀ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਕਾਬੂ

ਜੀਓ ਪੰਜਾਬ

ਚੰਡੀਗੜ੍ਹ, 26 ਮਈ

ਹਰਿਆਣਾ ਪੁਲਿਸ ਨੇ ਸਾਈਬਰ ਜਾਲਸਾਜਾਂ ਵੱਲੋਂ ਟ੍ਰਾਂਸਪੋਰਟ ਸੇਵਾ ਦੀ ਫਰਜੀ ਵੈਬਸਾਈਟ ਬਨਾਉਣ ਅਤੇ ਇਸ ‘ਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਇਛੁੱਕ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਨਵੀਂ ਦਿੱਲੀ ਨਿਵਾਸੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰਾਂਸਪੋਰਟ ਸੇਵਾ ਦੀ ਫਰਜੀ ਵੈਬਸਾਈਟ ਤੋਂ ਠੱਗੀ ਦਾ ਇਹ ਮਾਮਲਾ ਹਿਸਾਰ ਨਿਵਾਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਸਾਹਮਣੇ ਆਇਆ। ਠੱਗੀ ਦੇ ਸ਼ਿਕਾਰ ਵਿਅਕਤੀ ਨੇ https://e-parivahanindia.online ‘ਤੇ ਡਰਾਈਵਿੰਗ ਲਾਇਸੈਂਸ ਬਨਵਾਉਣ ਦੇ ਲਈ ਆਨਲਾਇਨ ਬਿਨੈ ਤੇ ਫੀਸ ਦਾ ਭੁਗਤਾਨ ਕੀਤਾ ਸੀ। ਜਦੋਂ ਉਸ ਨੇ ਆਪਣੇ ਨਾਲ ਸਾਈਬਰ ਧੋਖੇ ਦਾ ਪਤਾ ਲਗਿਆ ਤਾਂ ਇਸ ਦੀ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਕਰਤਾ ਦੇ ਅਨੁਸਾਰ ਉਸ ਨੇ ਇੰਟਰਨੈਟ ‘ਤੇ ਉਪਲਬਧ ਟ੍ਰਾਂਸਪਰਟ ਸੇਵਾ ਵੈਬਸਾਇਟ ‘ਤੇ ਜਾ ਕੇ ਡਰਾਈਵਿੰਗ ਲਾਈਸੈਂਸ ਲਈ ਆਨਲਾਇਨ ਬਿਨੈ ਕੀਤਾ। ਉਸ ਨੇ ਇਹ ਸੋਚ ਕੇ ਫੀਸ ਜਮ੍ਹਾਂ ਕਰਵਾਈ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਤੇ ਨਵੀਨੀਕਰਣ ਦੇ ਲਈ ਬਿਨੈ ਕਰਨ ਅਤੇ ਨਿਰਧਾਰਤ ਫੀਸ ਦਾ ਭੁਗਤਾਨ ਕਰਨ ਦੇ ਲਈ ਟ੍ਰਾਂਸਪੋਰਟ ਵਿਭਾਗ ਦੀ ਅਥੋਰਾਇਜਡ ਵੈਬਸਾਈਟ ਹੈ। ਪੀੜਤ ਵੱਲੋਂ ਫਰਜੀ ਵੈਬਸਾਈਟ ‘ਤੇ ਫਾਰਮ ਭਰਤੇ ਹੋਏ 1593  ਰੁਪਏ ਦਾ ਭੁਗਤਾਨ ਕੀਤਾ ਗਿਆ।

ਸ਼ਿਕਾਇਤ ਮਿਲਣ ‘ਤੇ ਸਾਈਬਰ ਕ੍ਰਾਇਮ ਦੀ ਟੀਮ ਤੁਰੰਤ ਤਫਤੀਸ਼ ਵਿਚ ਜੁੱਟ ਗਈ ਅਤੇ ਤਕਨੀਕੀ ਜਾਂਚ ਵਿਚ ਅਪਰਾਧ ਵਿਚ ਸ਼ਾਮਿਲ ਇਕ ਸ਼ੱਕੀ ਨੂੰ ਗਿਰਫਤਾਰ ਕੀਤਾ ਗਿਆ। ਗਿਰਫਤਾਰ ਦੋਸ਼ੀ ਦੀ ਪਹਿਚਾਣ ਕਪਿਲ ਕੁਮਾਰ ਨਿਵਾਸੀ ਭਜਨਪੁਰਾ ਗੜੀ ਮਾਡੂ,  ਨਵੀਂ ਦਿੱਲੀ ਵਜੋ ਹੋਈ ਹੈ।

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਗਿਰਫਤਾਰ ਦੋਸ਼ੀ ਨੇ ਆਨਲਾਇਨ ਸੇਵਾਵਾਂ ਦੇ ਬਹਾਨੇ ਲੋਕਾਂ ਨੂੰ ਠੱਗਣ ਦੇ ਲਈ ਟ੍ਰਾਂਸਪੋਰਟ ਵਿਭਾਗ ਤੋਂ ਇਲਾਵਾ ਪਾਸਪੋਰਟ ਵਿਭਾਗ (https://passportseva.co/index)  ਸਮੇਤ ਕੁੱਝ ਹੋਰ ਸੰਸਥਾਨਾਂ ਜਿਵੇਂ https://www.edrivinglicenceindia.in ਅਤੇ  http://eparivahan.online/index.php

 ਦੇ ਨਾਂਅ ਨਾਲ ਫਰਜੀ ਵੈਬਸਾਇਟ ਤਿਆਰ ਕਰਵਾਈ ਹੋਈ ਹੈ। ਇਹ ਆਸ਼ੰਕਾ ਵੀ ਜਤਾਈ ਜਾ ਰਹੀ ਹੈ ਕਿ ਇਸ ਤਰ੍ਹਾ ਹੋਰ ਬਿਨਿਆਂ ਦੇ ਨਾਲ ਠੱਗੀ ਕੀਤੀ ਜਾ ਚੁੱਕੀ ਹੈ।

ਦੋਸ਼ੀ ‘ਤੇ ਭਾਰਤੀ ਦੰਡ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗਿਰਫਤਾਰ ਵਿਅਕਤੀ ਨੇ ਫਰਜੀ ਵੈਬਸਾਇਟ ਰਾਹੀਂ ਕਈ ਭੋਲੇ-ਭਾਲੇ ਲੋਕਾਂ ਨੂੰ ਠਗਿਆ ਹੈ ਅਤੇ ਕਈ ਹੋਰ ਆਨਲਾਇਨ ਧੋਖਿਆਂ ਵਿਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋ ਇਸ ਸਬੰਧ ਵਿਚ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਸਕੇ।

ਬੁਲਾਰੇ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਰਕਾਰੀ ਸੇਵਾਵਾਂ ਦੇ ਲਈ ਆਨਲਾਇਨ ਬਿਨੈ ਕਰਦੇ ਸਮੇਂ ਵੱਧ ਚੌਕਸੀ ਵਰਤਦੇ ਹੋਏ ਇੰਨ੍ਹਾਂ ਦਾ ਲਾਭ ਲੈਣ।

Jeeo Punjab Bureau

Leave A Reply

Your email address will not be published.