ਟੈਕਸ ਭਰਨ ਦੀ ਆਖਰੀ ਮਿਤੀ ਵਿਚ ਕੀਤਾ ਵਾਧਾ

ਜੀਓ ਪੰਜਾਬ

ਨਵੀਂ ਦਿੱਲੀ, 25 ਮਈ,

ਕੋਰੋਨਾ ਦੇ ਚਲਦਿਆਂ ਸਰਕਾਰ ਵੱਲੋਂ ਟੈਕਸ ਭਰਨ ਦੀ ਆਖਰੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਵੱਲੋਂ ਜਾਰੀ ਹੁਕਮਾਂ ਅਨੁਸਰ ਹੁਣ ਟੀ ਡੀ ਐਸ ਫਾਈਲ ਕਰਨ ਦੀ ਆਖਰੀ ਮਿਤੀ 31 ਮਈ ਤੋਂ ਵਧਾਕੇ 30 ਜੂਨ 2021 ਕਰ ਦਿੱਤੀ ਹੈ। ਇਸ ਦੇ ਨਾਲ ਫਾਰਮ 16 ਜਾਰੀ ਕਰਨ ਦੀ ਮਿਤੀ ਵਿਚ ਵੀ ਵਾਧਾ ਕੀਤਾ ਗਿਆ ਹੈ, ਹੁਣ ਫਾਰਮ 16 ਜਾਰੀ ਕਰਨ ਦੀ ਮਿਤੀ 15 ਜੁਲਾਈ 2021 ਕਰ ਦਿੱਤੀ ਹੈ। ਇਕਕਮ ਟੈਕਸ ਰਿਟਰਨ ਭਰਨ ਵਿੱਚ ਦੋ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਨਿੱਜੀ ਤੌਰ ਉਤੇ ਰਿਟਰਨ ਭਰਨ ਵਾਲੇ ਵਿਅਕਤੀਆਂ ਲਈ ਮਿਤੀ 30 ਸਤੰਬਰ ਅਤੇ ਕੰਪਨੀ ਲਈ 30 ਨਵੰਬਰ ਕਰ ਦਿੱਤੀ ਗਈ ਹੈ।

Jeeo Punjab Bureau

Leave A Reply

Your email address will not be published.