ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਭਗੌੜਾ ਮੇਹੁਲ ਚੌਕਸੀ ਲਾਪਤਾ

ਜੀਓ ਪੰਜਾਬ

ਨਵੀਂ ਦਿੱਲੀ, 25 ਮਈ,

ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜਾ ਐਲਾਨੇ ਜਾ ਚੁੱਕੇ ਮੇਹੁਲ ਚੌਕਸੀ ਲਾਪਤਾ ਹੋ ਗਏ ਹਨ। ਚੌਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਕਿਹਾ ਕਿ ਉਸਦਾ ਪਰਿਵਾਰ ਚਿੰਤਤ ਹੈ ਅਤੇ ਮੈਨੂੰ ਮਿਲਣ ਨੂੰ ਕਿਹਾ ਹੈ। ਇੰਟੀਗੁਆ ਪੁਲਿਸ ਉਸਦੀ ਭਾਲ ਕਰ ਰਹੀ ਹੈ।

ਮੰਗਲਵਾਰ ਨੂੰ ਐਂਟੀਗੁਆ ਦੀ ਸਥਾਨਕ ਰਿਪੋਰਟ ਵਿੱਚ ਵੀ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਨੀਰਵ ਮੋਦੀ ਦਾ ਮਾਮਾ ਹੈ ਅਤੇ ਉਸਨੇ ਐਂਟੀਗੁਆ ਵਿੱਚ ਇਕ ਨਾਗਰਿਕ ਵਜੋਂ ਸ਼ਰਨ ਮੰਗੀ ਹੈ।

ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਦੇ 13 ਹਜ਼ਾਰ 578 ਕਰੋੜ ਰੁਪਏ ਦੀ ਧੋਖਾਧੜੀ ਅਤੇ 7080 ਕਰੋੜ ਦੇ ਗਬਨ ‘ਚ ਭਗੌੜਾ ਹੈ।

Jeeo Punjab Bureau

Leave A Reply

Your email address will not be published.