ਕਾਲੀ ਅਤੇ ਚਿੱਟੀ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ

ਜੀਓ ਪੰਜਾਬ

ਨਵੀਂ ਦਿੱਲੀ, 24 ਮਈ

ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਦੇਸ਼ ਵਿੱਚ ਕਾਲੀ ਅਤੇ ਚਿੱਟੀ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਸਤਕ ਦੇ ਦਿੱਤੀ ਹੈ। ਪੀਲੀ ਫੰਗਸ ਦਾ ਪਹਿਲਾ ਮਾਮਲਾ ਗਾਜ਼ੀਆਬਾਦ ਵਿੱਚ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਮਰੀਜ਼ਾਂ ਵਿਚ ਪਾਈ ਗਈ ਕਾਲੀ ਅਤੇ ਚਿੱਟੀ ਫੰਗਸ ਨਾਲੋਂ ਪੀਲੀ ਫੰਗਸ ਵਧੇਰੇ ਖਤਰਨਾਕ ਮੰਨੀ ਜਾ ਰਹੀ ਹੈ।
ਦੱਸ ਦਈਏ ਕਿ ਗਾਜ਼ੀਆਬਾਦ ਦਾ ਮਰੀਜ਼, ਜਿਸ ਵਿਚ ਪੀਲੀ ਫੰਗਸ ਪਾਈ ਗਈ ਹੈ, ਦੀ ਉਮਰ 34 ਸਾਲ ਹੈ ਅਤੇ ਉਹ ਕੋਰੋਨਾ ਨਾਲ ਸੰਕਰਮਿਤ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਉਹ ਸ਼ੂਗਰ ਤੋਂ ਵੀ ਪੀੜਤ ਹੈ।
ਪੀਲੀ ਫੰਗਸ, ਕਾਲੀ ਅਤੇ ਚਿੱਟੀ ਫੰਗਸ ਨਾਲੋਂ ਵਧੇਰੇ ਖ਼ਤਰਨਾਕ ਹੈ ਅਤੇ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈ। ਪੀਲੀ ਫੰਗਸ ਪਹਿਲਾਂ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਪੀਲੀ ਉੱਲੀ ਨਾਲ ਪੀੜਤ ਮਰੀਜ਼ ਸੁਸਤੀ, ਘੱਟ ਭੁੱਖ ਲੱਗਣਾ ਜਾਂ ਫਿਰ ਪੂਰੀ ਤਰ੍ਹਾਂ ਭੁੱਖ ਖਤਮ ਹੋਣ ਦੀ ਸ਼ਿਕਾਇਤ ਕਰਦਾ ਹੈ।

ਜਿਵੇਂ-ਜਿਵੇਂ ਫੰਗਸ ਦਾ ਪ੍ਰਭਾਵ ਵਧਦਾ ਜਾਂਦਾ ਹੈ, ਮਰੀਜ਼ ਦਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਕਾਫ਼ੀ ਘਾਤਕ ਹੋ ਜਾਂਦਾ ਹੈ। ਜੇ ਇਸ ਸਮੇਂ ਦੌਰਾਨ ਕਿਸੇ ਨੂੰ ਜ਼ਖ਼ਮ ਹੁੰਦਾ ਹੈ ਤਾਂ ਉਸ ਵਿਚੋਂ ਪਸ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਖ਼ਮ ਬਹੁਤ ਹੌਲੀ ਠੀਕ ਹੁੰਦਾ ਹੈ। ਇਸ ਸਮੇਂ ਦੇ ਦੌਰਾਨ, ਰੋਗੀ ਦੀਆਂ ਅੱਖਾਂ ਧਸ ਜਾਂਦੀਆਂ ਹਨ ਅਤੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਜੇ ਕੋਈ ਮਰੀਜ਼ ਲੰਬੇ ਸਮੇਂ ਤੋਂ ਸੁਸਤੀ ਮਹਿਸੂਸ ਕਰ ਰਿਹਾ ਹੈ, ਘੱਟ ਭੁੱਖ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਦਾ ਇਕੋ ਇਲਾਜ਼ ਹੈ amphoteracin b ਟੀਕਾ, ਜੋ ਕਿ ਇਕ ਬ੍ਰਾਡ ਸਪੈਕਟ੍ਰਮ ਐਂਟੀਫੰਗਲ ਹੈ।

Jeeo Punjab Bureau

Leave A Reply

Your email address will not be published.