ਸਿਹਤ ਮੰਤਰੀ ਸਿੱਧੂ ਨੇ ਕੀਤਾ ਪੰਜਾਬ ਦੀ ਪਹਿਲੀ ਮਾਡਰਨ ਗਊਸ਼ਾਲਾ ਦਾ ਉਦਘਾਟਨ

ਜੀਓ ਪੰਜਾਬ

ਚੰਡੀਗੜ੍ਹ, 22 ਮਈ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਦੀ ਪਹਿਲੀ ਮਾਡਰਨ ਗਊਸ਼ਾਲਾ ਦਾ ਉਦਘਾਟਨ ਕਰਦਿਆਂ ਕਿਹਾ ਕਿ  ਇਸ ਗਊਸ਼ਾਲਾ ਸ਼ੁਰੂ ਹੋਣ ਦੇ ਨਾਲ  ਸ਼ਹਿਰ ਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮਸਲਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਅਤੇ ਇੱਥੇ ਰਹਿਣ ਵਾਲੇ ਹਰ ਪਸ਼ੂ ਦਾ ਬਕਾਇਦਾ ਡਾਕਟਰੀ ਪ੍ਰਬੰਧ ਵੀ ਗਊਸ਼ਾਲਾ ਵਿੱਚ ਹਰ ਵੇਲੇ ਉਪਲਬਧ ਰਹੇਗਾ, ਸਿਹਤ ਮੰਤਰੀ ਸ੍ਰੀ ਸਿੱਧੂ ਵੱਲੋਂ ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਵੱਲੋਂ ਸ਼ੁਰੂ 1.50  ਕਰੋਡ਼ ਦੀ ਲਾਗਤ ਨਾਲ ਪਹਿਲੇ ਪੜਾਅ ਵਿੱਚ  600 ਗਾਂਵਾਂ ਦੀ ਸਮਰੱਥਾ ਵਾਲੇ ਸ਼ੈੱਡ ਦੀ ਸ਼ੁਰੂਆਤ  ਕੀਤੀ  । ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਗਊ ਦੀ ਲੋੜ ਹੋਵੇਗੀ ਉਸ ਨੂੰ ਗਊ ਦਿੱਤੀ ਜਾਵੇਗੀ  ਤਾਂ ਕਿ ਉਹ ਇਸ ਨੂੰ ਇਸੀ ਸੇਵਾ ਸੰਭਾਲ ਕਰੇ । ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ  ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਸ਼ਹਿਰ ਦੀ ਬਜਾਏ ਹੁਣ ਪਿੰਡਾਂ ਵਿੱਚ ਵਧੇਰੇ ਫੈਲ ਰਹੀ ਹੈ ਅਤੇ ਪਿੰਡਾਂ ਦੇ ਵਿੱਚ ਇਸ ਮਹਾਂਮਾਰੀ ਦੇ ਨਾਲ ਮੌਤ ਦੀ ਦਰ ਵੀ ਵੱਧ ਹੈ  ਅਤੇ ਕਿਉਂਕਿ  ਸ਼ਹਿਰਾਂ ਦੇ ਵਿੱਚ ਲੋਕੀਂ ਇਸ ਮਹਾਂਮਾਰੀ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਉਹ ਸਮੇਂ ਸਿਰ ਇਸ ਦਾ ਇਲਾਜ ਕਰਵਾ ਰਹੇ ਹਨ ਅਤੇ ਵੈਕਸੀਨ ਵੀ ਲੈ ਰਹੇ ਹਨ ।  ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਵੈਕਸੀਨ ਦੀ ਉਨੀ ਸਪਲਾਈ ਉਪਲੱਬਧ ਨਹੀਂ ਹੈ , ਜਿੰਨੀ ਕਿ ਪੰਜਾਬ ਨੂੰ ਜ਼ਰੂਰਤ ਹੈ ਅਸੀਂ ਓਪਨ-  ਟੈਂਡਰ ਵੀ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਜੇਕਰ ਲੋੜੀਂਦੀ ਵੈਕਸੀਨ ਪ੍ਰਾਪਤ ਹੋ ਜਾਵੇ ਤਾਂ ਉਹ ਤਿੰਨ ਮਹੀਨਿਆਂ ਵਿਚ ਪੂਰੇ ਪੰਜਾਬ ਦੇ ਲੋਕਾਂ  ਨੂੰ ਵੈਕਸੀਨ ਲਗਾ ਦੇਣਗੇ  । ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ  ਮਾਹਾਵਾਰੀ ਦੇ ਪੀਡ਼ਤ ਲੋਕ ਲੋਕਾਂ ਦੇ ਪਰਿਵਾਰਾਂ ਦੇ ਲਈ ਫੂਡ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਹਾਲਾਤ ਹਾਲੇ ਪਹਿਲੇ ਦੌਰ ਵਿਚ ਆਸ਼ਾ ਵਰਕਰਾਂ,   ਪੁਲਸ ਮੁਲਾਜ਼ਮਾਂ, ਅਤੇ ਫ੍ਰੰਟਲਾਈਨ ਯੋਧਿਆਂ ਵੱਲੋਂ ਘਰ ਘਰ ਜਾ ਕੇ  ਤਿਆਰ ਖਾਣਾ ਵੀ ਮਰੀਜ਼ਾਂ ਦੇ ਪਰਿਵਾਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ  ।

ਇਸ ਮੌਕੇ ਤੇ ਮੌਜੂਦ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਨਵੀਂ ਬਣੀ ਮਾਡਰਨ ਗਊਸ਼ਾਲਾ ਵਿਚ ਗਊਆਂ ਦੇ ਘੁੰਮਣ- ਫਿਰਨ ਦੇ ਲਈ ਬਕਾਇਦਾ ਕੱਚੇ ਪਾਰਕਾਂ ਦਾ ਪ੍ਰਬੰਧ ਵੀ ਕੀਤਾ  ਗਿਆ ਹੈ ਤਾਂ ਕਿ ਗਊਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਲੱਗ ਸਕੇ । ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ੁਰੂਆਤ ਵਿੱਚ ਹਾਲੇ 15 ਦੇ ਕਰੀਬ ਗਊਸ਼ਾਲਾ ਵਿੱਚ ਮੁਲਾਜ਼ਮ ਰੱਖੇ ਗਏ ਹਨ ਜੋ ਕਿ ਗਊਆਂ ਲਈ ਚਾਰਾ  ਆਦਿ  ਦਾ ਪ੍ਰਬੰਧ ਦੇਖਣਗੇ ਅਤੇ ਜਿਉਂ- ਜਿਉਂ ਗਊਸ਼ਾਲਾ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਵਧ ਜਾਵੇਗੀ , ਤਿਉਂ ਤਿਉਂ ਸਟਾਫ ਵਿੱਚ ਵੀ ਜ਼ਰੂਰਤ ਮੁਤਾਬਕ ਵਾਧਾ ਕੀਤਾ ਜਾਂਦਾ ਰਹੇਗਾ , ਇੱਥੇ ਇਹ ਜ਼ਿਕਰਯੋਗ ਹੈ ਕਿ ਮੁਹਾਲੀ ਸ਼ਹਿਰ ਵਿਚ ਪਿਛਲੇ ਲੰਬੇ ਸਮੇਂ ਤੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਲੋਕੀਂ ਦੋ ਚਾਰ ਹੁੰਦੇ ਆ ਰਹੇ ਹਨ , ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਸ਼ੂਆਂ ਦੀ  ਭਰਮਾਰ ਦੇ ਚਲਦਿਆਂ ਬਹੁਤ ਵਾਰ ਵੱਡੇ ਸੜਕ ਹਾਦਸਿਆਂ ਦੇ ਚਲਦਿਆਂ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ  ਅਤੇ ਸਮੇਂ -ਸਮੇਂ ਤੇ ਲੋਕਾਂ ਵੱਲੋਂ ਸ਼ਹਿਰ ਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮਸਲਾ ਸਮੇਂ ਦੀਆਂ ਸਰਕਾਰਾਂ ਕੋਲ ਉਠਾਇਆ ਜਾਂਦਾ ਰਿਹਾ ਹੈ ਪ੍ਰੰਤੂ  ਅੱਜ ਇਸ ਮਾਡਰਨ ਗਊਸ਼ਾਲਾ ਦੇ ਸ਼ੁਰੂ ਹੋਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਇਹ ਆਸ ਬੱਝ ਗਈ ਹੈ ਕਿ  ਹੁਣ ਉਨ੍ਹਾਂ ਨੂੰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਨਿਜਾਤ ਮਿਲ ਜਾਵੇਗੀ  ।

ਇਸ ਮੌਕੇ ਤੇ ਉੱਘੇ ਬਿਜ਼ਨੈੱਸਮੈਨ ਅਤੇ ਸੋਸਾਇਟੀ ਦੇ ਟਰੱਸਟੀ   -ਸੰਜੀਵ ਗਰਗ  , ਮੁਕੇਸ਼ ਬਾਂਸਲ, ਸੰਜੇ ਗੁਪਤਾ,  ਬੀ ਐੱਲ ਗੋਇਲ- ਟਰੱਸਟੀ  , ਸੁਸਾਇਟੀ ਟਰੱਸਟੀ -ਸੰਜੈ ਗੁਪਤਾ,  ਮੁਕੇਸ਼ ਬਾਂਸਲ , ਪੀ ਜੇ ਸਿੰਘ  ,ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਪ੍ਰਸਿੱਧ ਪ੍ਰਾਪਰਟੀ ਕੰਸਲਟੈਂਟ ਆਈ ਡੀ ਸਿੰਘ  ਵੀ ਹਾਜ਼ਰ ਸਨ  ।

Jeeo Punjab Bureau

Leave A Reply

Your email address will not be published.