ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਗਾਈ ਪਾਬੰਦੀ

ਜੀਓ ਪੰਜਾਬ

ਓਟਾਵਾ,22 ਮਈ

ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ ਅੱਗੇ ਹੋਰ 30 ਦਿਨਾਂ ਲਈ ਵਧਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਸ਼ੁਕਰਵਾਰ ਨੂੰ ਇਸ ਦਾ ਐਲਾਨ ਕੀਤਾ।ਹੁਣ ਤੁਹਾਨੂੰ ਕੈਨੇਡਾ ਦੀ ਉਡਾਣ ਭਰਨ ਲਈ ਇਕ ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਹੋਵੇਗਾ।

ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ 30 ਦਿਨਾਂ ਦੀ ਉਡਾਨਾਂ ‘ਤੇ ਪਾਬੰਦੀ ਜੋ ਸ਼ਨੀਵਾਰ ਯਾਨੀ ਅੱਜ ਖਤਮ ਹੋਣ ਵਾਲੀ ਸੀ, ਨੂੰ ਹੁਣ 21 ਜੂਨ ਤੱਕ ਵਧਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ, ‘ਭਾਰਤ ਅਤੇ ਪਾਕਿਸਤਾਨ ਤੋਂ ਸਿੱਧੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਨਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਖਿਲਾਫ਼ ਲੜਨ ਦੀ ਮੁਹਿੰਮ ਤਹਿਤ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ ਵਿਚ ਵਾਧਾ ਕਰਦਿਆਂ ਇਸ ਨੂੰ 21 ਜੂਨ ਤੱਕ ਕਰ ਦਿੱਤਾ ਹੈ।

ਉਮਰ ਅਲਘਬਰਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚ ਬੀ-1617 ਵੈਰੀਐਂਟ ਵਾਲੇ ਵਾਇਰਸ ਦਾ ਪ੍ਰਕੋਪ ਬਿਲਕੁਲ ਨਹੀਂ ਘਟਿਆ, ਜਿਸ ਨੂੰ ਵੇਖਦਿਆਂ ਦੋਹਾਂ ਮੁਲਕਾਂ ਤੋਂ ਆਉਣ ਵਾਲੀਆਂ ਫ਼ਲਾਈਟਸ ‘ਤੇ ਪਾਬੰਦੀ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਗਿਆ। ਜੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਕਿਸੇ ਤੀਜੇ ਮੁਲਕ ਤੋਂ ਕੈਨੇਡਾ ਦਾ ਜਹਾਜ਼ ਚੜ੍ਹਦੇ ਹਨ ਤਾਂ ਉਨ੍ਹਾਂ ਵਾਸਤੇ ਸਖ਼ਤ ਮਾਪਦੰਡ ਲਾਗੂ ਕੀਤੇ ਗਏ ਹਨ।

ਹਾਲਾਂਕਿ ਅਲਘਾਬਰਾ ਨੇ ਇਹ ਵੀ ਕਿਹਾ ਕਿ ” ਪਾਬੰਦੀਆਂ ਲਾਉਣ ਮਗਰੋਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿੱਚ ਮਹੱਤਪੂਰਨ ਗਿਰਾਵਟ ਆਈ ਹੈ। ਫੈਡਰਲ ਸਰਕਾਰ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਯਾਤਰਾ ਪਾਬੰਦੀ ਨੇ ਘੱਟੋ- ਘੱਟ ਕੈਨੇਡਾ ਵਿੱਚ COVID-19 ਮਾਮਲਿਆਂ ਦੀ ਆਮਦ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ।

Jeeo Punjab Bureau

Leave A Reply

Your email address will not be published.