ਏਅਰ ਇੰਡੀਆ ਦੇ ਭਾਰਤੀ ਅਤੇ ਵਿਦੇਸ਼ੀ 45 ਗ੍ਰਾਹਕਾਂ ਦਾ ਡਾਟਾ ਹੋਇਆ ਲੀਕ

ਜੀਓ ਪੰਜਾਬ

ਨਵੀਂ ਦਿੱਲੀ, 22 ਮਈ

ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਭਾਰਤੀ ਅਤੇ ਵਿਦੇਸ਼ੀ 45 ਗ੍ਰਾਹਕਾਂ ਦਾ ਡਾਟਾ ਲੀਕ ਹੋ ਗਿਆ ਹੈ। ਏਅਰ ਇੰਡੀਆ ਦਾ ਕਹਿਣਾ ਹੈ ਕਿ 26 ਅਗਸਤ 2011 ਤੋਂ 3 ਫਰਵਰੀ 2021 ਵਿਚ ਯਾਤਰੀਆਂ ਦਾ ਡਾਟਾ ਲੀਕ ਹੋਇਆ ਹੈ।

ਏਅਰ ਇੰਡੀਆ ਦਾ ਕਹਿਣਾ ਹੈ ਕਿ ਇਸ ਡਾਟਾ ਲੀਕ ਦੀ ਘਟਨਾ ਵਿੱਚ 45 ਲੱਖ ਯਾਤਰੀਆਂ ਦੀ ਜਾਣਕਾਰੀ ਪ੍ਰਭਾਵਿਤ ਹੋਈ ਹੈ।

ਏਅਰ ਇੰਡੀਆ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ 11 ਅਗਸਤ 2011 ਅਤੇ 3 ਫਰਵਰੀ 2021 ਵਿੱਚ ਰਜਿਸਟ੍ਰੇਸ਼ਨ ਹੇਅਰ ਇੰਡੀਆ ਦੇ ਇਕ ਨਿਸ਼ਚਿਤ ਗਿਣਤੀ ਵਿੱਚ ਯਾਤਰੀਆਂ ਦੀ ਨਿੱਜੀ ਜਾਣਕਾਰੀ ਲੀਕ ਹੋਈ ਹੈ ਜਿਸ ਵਿੱਚ, ਨਾਮ, ਜਨਮ ਮਿਤੀ, ਸੰਪਰਕ ਸੂਚਨਾ, ਪਾਸਪੋਰਟ ਜਾਣਕਾਰੀ, ਟਿਕਟ ਜਾਣਕਾਰੀ ਅਤੇ ਕ੍ਰੇਡਿਟ ਕਾਰਡ ਡਾਟਾ ਸ਼ਾਮਲ ਹੈ।

ਬਿਆਨ ਵਿੱਚ ਕਿਹਾ ਕਿ ਹਾਲਾਂਕਿ ਅਸੀਂ ਅਤੇ ਸਾਡਾ ਡਾਟਾ ਪ੍ਰੋਸੈਸਰ ਲਗਾਤਾਰ ਸੁਧਾਰਾਤਮਕ ਕਦਮ ਚੁੱਕ ਰਿਹਾਂ ਹੈ। ਅਸੀਂ ਯਾਤਰੀਆਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੇ ਵਿਅਕਤੀਗਤ ਡਾਟਾ ਦੀ ਸੁਰੱਖਿਆ ਯਕੀਨੀ ਕਰਨ ਲਈ ਪਾਸਵਰਡ ਬਦਲ ਲੈਣ। ਬਿਆਨ ਵਿੱਚ ਕਿਹਾ ਗਿਆ ਹੈ ਕਿ ਐਸਆਈਟੀਏ ਉਤੇ ਸਾਈਬਰ ਹਮਲੇ ਕਾਰਨ ਦੁਨੀਆ ਭਰ ਵਿੱਚ 45 ਲੱਖ ਯਾਤਰੀਆਂ ਦਾ ਡਾਟਾ ਪ੍ਰਭਾਵਿਤ ਹੋਇਆ ਹੈ ਜਿਸ ਵਿੱਚ ਏਅਰ ਇੰਡੀਆ ਦੇ ਯਾਤਰੀ ਵੀ ਸ਼ਾਮਲ ਹਨ।

Jeeo Punjab Bureau

Leave A Reply

Your email address will not be published.