ਪੰਚਕੂਲਾ ਦੇ ਹਸਪਤਾਲ ਵੱਲੋਂ ਮਰੀਜ਼ਾਂ ਤੋਂ ਵੱਧ ਪੈਸੇ ਲੈਣ ਦੀਆਂ ਸ਼ਿਕਾਇਤਾਂ’ਤੇ ਜਾਂਚ ਦੇ ਆਦੇਸ਼ ਕੀਤੇ ਜਾਰੀ

ਜੀਓ ਪੰਜਾਬ

ਪੰਚਕੂਲਾ, 21 ਮਈ

ਪੰਚਕੂਲਾ ਦੇ ਪਾਰਸ ਹਸਪਤਾਲ ਵੱਲੋਂ ਮਰੀਜ਼ਾਂ ਤੋਂ ਵੱਧ ਪੈਸੇ ਲੈਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਹਸਪਤਾਲ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪਾਰਸ ਹਸਪਤਾਲ ਵੱਲੋਂ ਮਰੀਜ਼ਾਂ ਦੀ ਲੁੱਟ ਕਰਨ ਦੀ ਸ਼ਿਕਾਇਤ ਸਿਹਤ ਮੰਤਰੀ ਨੂੰ ਭੇਜੀ ਗਈ ਸੀ ਜਿਸ ਨੂੰ ਦੇਖਦਿਆਂ ਸਿਹਤ ਮੰਤਰੀ ਨੇ ਜਾਂਚ ਦੇ ਆਦੇਸ਼ ਦਿੰਦਿਆਂ ਇਸ ਨੂੰ ਇਕ ਹਫਤੇ ’ਚ ਪੂਰਾ ਕਰਨ ਲਈ ਕਿਹਾ ਹੈ। ਸ਼ਿਕਾਇਤ ਵਿੱਚ ਪਾਰਸ ਹਸਪਤਾਲ ਵੱਲੋਂ ਪਹਿਲਾਂ ਕੀਤੀਆਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਸਨ।

Jeeo Punjab Bureau

Leave A Reply

Your email address will not be published.