ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀ ਪੋਸਟ ਵਾਸਤੇ ਬਿਨੈ ਕਰਨ ਦੀ ਉਮਰ ਹੱਦ ਵਿਚ ਸੋਧ ਕੀਤੀ ਜਾਵੇ : ਅਕਾਲੀ ਦਲ

ਜੀਓ ਪੰਜਾਬ

ਚੰਡੀਗੜ੍ਹ: 20 ਮਈ

ਸ਼੍ਰੋਮਣੀ ਅਕਾਲੀ ਦਲ ਦੇ ਐਕਸ ਸਰਵਿਸਮੈਨ  ਵਿੰਗ ਨੇ ਅੱਜ ਮੰਗ ਕੀਤੀ ਕਿ ਸੂਬਾ ਸਰਕਾਰ ਜੇਲ੍ਹ ਵਾਰਡਨ ਲਈ ਬਿਨੈ ਪੱਤਰ ਦੇਣ ਵਾਸਤੇ ਸਾਬਕਾ ਫੌਜੀਆਂ ਲਈ ਉਮਰ ਹੱਦ ਵਿਚ ਸੋਧ ਕੀਤੀ ਜਾਵੇ।

ਐਕਸ ਸਰਵਿਸਮੈਨ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਵਿਸ ਸਲੈਕਸ਼ਨ ਬੋਰੜ ਨੇ ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀ ਪੋਸਟ ਵਾਸਤੇ ਅਪਲਾਈ ਕਰਨ ਲਈ ਉਮਰ ਹੱਦ 35 ਸਾਲ ਤੈਅ ਕੀਤੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਬਹੁਤ ਸਾਰੇ ਸਾਰਬਕਾ ਫੌਜੀ ਇਸ ਪੋਸਟ ਵਾਸਤੇ ਅਪਲਾਈ ਨਹੀਂ ਕਰ ਸਕਦੇ  ਅਤੇ ਉਹਨਾਂ ਮੰਗ ਕੀਤੀ ਕਿ ਇਹ ਉਮਰ ਹੱਦ ਵਘਾ ਕੇ 42 ਸਾਲ ਕੀਤੀ ਜਾਵੇ।

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹ ਵਾਰਡਨਾਂ ਦੀਆਂ 800 ਆਸਾਮੀਆਂ ਲਈ ਭਰਤੀ ਕਰਨ ਦਾ ਐਲਾਨ ਕੀਤਾ ਸੀ ਪਰ ਉਮਰ ਦੀ ਮੌਜੂਦਾ ਹੱਦ ਮੁਤਾਬਕ ਬਹੁ ਗਿਣਤੀ ਸਾਬਕਾ ਫੌਜੀ ਇਸ ਵਾਸਤੇ ਅਪਲਾਈ ਨਹੀਂ ਕਰ ਸਕਣਗੇ।

ਉਹਨਾਂ ਮੰਗ ਕੀਤੀ ਕਿ ਇਸ ਉਮਰ ਹੱਦ ਵਿਚ ਤੁਰੰਤ ਤਬਦੀਲੀ ਕੀਤੀ ਜਾਵੇ। ਉਹਨਾਂ ਕਿਹਾ ਕਿ ਬਿਨੈ ਕਰਨ ਦੀ ਤਾਰੀਕ ਵਿਚ ਵੀ ਵਾਧਾ ਕੀਤਾ ਜਾਵੇ ਤੇ ਇਹ ਮੌਜੂਦਾ 31 ਮਈ ਦੀ ਅੰਤਿਮ ਤਾਰੀਕ ਤੋਂ ਵਧਾਈ ਜਾਵੇ।

Jeeo Punjab Bureau

Leave A Reply

Your email address will not be published.