ਸੁਰਜੀਤ ਧੀਮਾਨ ਨੇ ਕਿਹਾ, ਨਵਜੋਤ ਸਿੱਧੂ ਟਵੀਟ ਤੋਂ ਉੱਤਰ ਕੇ ਸੜਕ ‘ਤੇ ਆਉਣ

ਜੀਓ ਪੰਜਾਬ

ਚੰਡੀਗੜ੍ਹ: 20 ਮਈ

ਕਾਂਗਰਸ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਨਵਜੋਤ ਸਿੱਧੂ ਨੂੰ ਟਵੀਟ ਤੋਂ ਉੱਤਰ ਕੇ ਸੜਕ ‘ਤੇ ਆਉਣ ਲਈ ਕਿਹਾ ਹੈ।

ਮੁੱਖ ਮੰਤਰੀ ਨਾਲ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਧੀਮਾਨ ਮੁੱਖ ਮੰਤਰੀ ਖਿਲਾਫ ਨਾਰਾਜ਼ ਧੜੇ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਗਰੁੱਪ ਨਾਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਕੋਈ ਵਾਅਦਾ ਪੂਰਾ ਕੀਤਾ ਹੈ ਤੇ ਨਾ ਹੀ ਮੁੱਖ ਮੰਤਰੀ ਵੱਲੋਂ ਕੀਤਾ ਕੋਈ ਦਾਅਵਾ  ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਨਸ਼ਾ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਤੇ ਗੁਰੂ ਗਰੰਥ ਸਾਜਿਬ ਦੀ ਬੇਅਦਬੀ ਵਾਲੇ ਦੋਸ਼ੀ ਵੀ ਨਹੀਂ ਫੜੇ ਗਏ।

 ਸੁਰਜੀਤ ਧੀਮਾਨ ਦਿੜ੍ਹਬਾ ਕਸਬੇ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਕਾਂਗਰਸ ਸਰਕਾਰ ਵੱਲੋਂ ਮਨਾਏ ਜਾ ਰਹੇ ਬਰਸੀ ਸਮਾਗਮ ਮੌਕੇ ਵੀ ਸਟੇਜ ਦੇ ਉੱਪਰ ਹੀ ਨਸ਼ਾ ਖਤਮ ਨਾ ਹੋਣ ਦੀ ਗੱਲ ਕਹਿ ਕੇ ਸਰਕਾਰ ਦੀ ਕਿਰਕਿਰੀ ਕਰ ਦਿੱਤੀ ਸੀ।  

Jeeo Punjab Bureau

Leave A Reply

Your email address will not be published.