ਭਾਰੀ ਮੀਂਹ ਕਾਰਨ ਕਿਸਾਨਾਂ ਦੇ ਟੈਂਟਾਂ ਅਤੇ ਟਰਾਲੀਆਂ ਦਾ ਨੁਕਸਾਨ

25

ਜੀਓ ਪੰਜਾਬ

ਨਵੀਂ ਦਿੱਲੀ, 19 ਮਈ

ਅੱਜ ਸਵੇਰ ਤੋਂ ਹੀ ਭਾਰੀ ਬਾਰਸ਼ ਕਾਰਨ ਦਿੱਲੀ ਦੇ ਕਿਸਾਨ-ਮੋਰਚਿਆਂ ‘ਚ ਭਾਰੀ ਨੁਕਸਾਨ ਹੋ ਰਿਹਾ ਹੈ। ਲੰਗਰ ਦੇ ਪ੍ਰਬੰਧਨ ਅਤੇ ਕਿਸਾਨਾਂ ਦੇ ਰਹਿਣ-ਸਹਿਣ ਵਿਚ ਸਮੱਸਿਆਵਾਂ ਆਈਆਂ ਹਨ। ਸੜਕਾਂ ‘ਤੇ ਪਾਣੀ ਭਰ ਗਿਆ ਹੈ।

ਹਾਲਾਂਕਿ ਮੀਂਹ ਅਜੇ ਵੀ ਜਾਰੀ ਹੈ ਅਤੇ ਮੌਸਮ ਵਿਭਾਗ ਨੇ ਹੋਰ ਵੀ ਮੀਂਹ ਦੀ ਸੰਭਾਵਨਾ ਜਤਾਈ ਹੈ, ਪਰ ਕਿਸਾਨਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਜਾਰੀ ਹੈ। ਬਾਰਸ਼ ਦੀ ਸੰਭਾਵਨਾ ਦਾ ਸੰਦੇਸ਼ ਕੱਲ੍ਹ ਹੀ ਸਾਰੇ ਕਿਸਾਨਾਂ ਨੂੰ ਦਿੱਤਾ ਗਿਆ ਸੀ। 

ਜੁਝਾਰੂ ਵਿਰਸੇ ਨਾਲ ਜੁੜੇ ਕਿਸਾਨ ਹਰ ਔਕੜ ਦਾ ਸਾਹਮਣਾ ਕਰਨ ਲਈ ਤਿਆਰ ਹਨ।  ਸਰਕਾਰ ਵੱਲੋਂ ਕੋਈ ਪ੍ਰਬੰਧ ਨਾ ਹੋਣ ਕਾਰਨ ਖ਼ੁਦ ਕਿਸਾਨ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ।

ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ  ਕਿਸਾਨਾਂ ਨੇ ਆਪਣੀਆਂ ਮੰਗਾਂ ਸ਼ਾਂਤਮਈ ਢੰਗ ਨਾਲ ਰੱਖੀਆਂ ਹਨ। ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਸਾਰੇ ਉਪਰਾਲੇ ਕੀਤੇ, ਪਰ ਅਸਫਲ ਰਹੇ। ਦੇਸ਼ ਵਿਚ ਕਿਸੇ ਵੀ ਫਸਲ ਜਾਂ ਰਾਜ ਵਿਚ ਉਤਪਾਦਨ ਜਾਂ ਨਿਰਯਾਤ ਵਧਣ ਦਾ ਪੂਰਾ ਸਿਹਰਾ ਸਰਕਾਰ ਲੈਂਦੀ ਹੈ। ਕਿਸਾਨਾਂ ਦੀ ਭਲਾਈ ਦਾ ਵਿਖਾਵਾ ਕਰਨ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੀਆਂ ਹੱਦਾਂ ‘ਤੇ ਹੋਣ ਵਾਲੇ ਹਰ ਮਨੁੱਖੀ ਅਤੇ ਹੋਰ ਨੁਕਸਾਨ ਦੀ ਜ਼ਿੰਮੇਵਾਰੀ ਵੀ ਲਵੇ। 

ਕਿਸਾਨ ਅੰਦੋਲਨ ਵਿਚ ਹੁਣ ਤਕ 470 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਬਹੁਤ ਸਾਰੇ ਅੰਦੋਲਨਕਾਰੀਆਂ ਨੂੰ ਆਪਣੀ ਨੌਕਰੀ, ਪੜ੍ਹਾਈ ਅਤੇ ਕੰਮ ਛੱਡਣਾ ਪਿਆ ਹੈ। ਇਸ ਸਭ ਦੇ ਬਾਵਜੂਦ ਸਰਕਾਰ ਦਾ ਅਜਿਹਾ ਰਵੱਈਆ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਣਮਨੁੱਖੀ ਅਤੇ ਲਾਪਰਵਾਹੀ ਵਾਲੀ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ। ਕਿਸਾਨ-ਮੋਰਚਾ ਮੁੜ ਦੁਹਰਾਉਂਦਾ ਹੈ ਕਿ 3 ਨਵੇਂ ਖੇਤੀ-ਕਾਨੂੰਨ, ਬਿਜਲੀ ਸੋਧ ਬਿਜਲੀ-2020 ਅਤੇ ਪਰਾਲੀ ਆਰਡੀਨੈਂਸ ਰੱਦ ਕੀਤੇ ਜਾਣ ਅਤੇ MSP ਤੇ ਕਾਨੂੰਨ ਬਣਾਇਆ ਜਾਵੇ।

ਹਿਸਾਰ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਨਾਰਾਜ਼ ਕਿਸਾਨਾਂ ਨੇ ਮਈਅੜ ਟੋਲ ਪਲਾਜ਼ਾ ਜ਼ਿਲ੍ਹਾ ਹਿਸਾਰ ਵਿਖੇ ਬਰਵਾਲਾ ਦੇ ਵਿਧਾਇਕ ਜੋਗੀਰਾਮ ਸਿਹਾਗ ਦੀ ਕਾਰ ਅਤੇ ਕਾਫ਼ਲਾ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦੋਵੇਂ ਹੱਥ ਜੁੜਵਾ ਕੇ ਵਿਧਾਇਕ ਤੋਂ ਮੁਆਫ਼ੀ ਮੁਆਫੀ ਮੰਗਵਾਈ ਗਈ ਅਤੇ ਮੁਆਫੀ ਮੰਗਣ ਤੋਂ ਬਾਅਦ ਹੀ ਵਿਧਾਇਕ ਨੂੰ ਜਾਣ ਦਿੱਤਾ ਗਿਆ । ਕਿਸਾਨਾਂ ਦੇ ਹੌਸਲੇ ਬੁਲੰਦ ਹਨ, ਉਹ ਕਿਸੇ  ਲਾਠੀਚਾਰਜ ਤੋਂ ਨਹੀਂ ਡਰਦੇ ਅਤੇ ਭਾਜਪਾ ਜਜਪਾ ਨੂੰ ਠੋਕਵਾਂ ਜਵਾਬ ਦੇਣ ਲਈ ਤਿਆਰ ਹਨ।Jeeo Punjab Bureau

Leave A Reply

Your email address will not be published.