ਤਾਮਿਲਨਾਡੂ, ਅਸਾਮ ਤੇ ਪੰਜਾਬ ਵਿਚ ਕਰੋਨਾ ਦੀ ਦੂਜੀ ਲਹਿਰ ਦਾ ਸਿਖ਼ਰ ਅਗਲੇ ਦੋ ਹਫ਼ਤਿਆਂ ਵਿਚ ਆਉਣ ਦੀ ਸੰਭਾਵਨਾ

ਜੀਓ ਪੰਜਾਬ

ਨਵੀਂ ਦਿੱਲੀ, 18 ਮਈ

ਅਗਲੇ ਦੋ ਹਫਤਿਆਂ ਵਿੱਚ ਤਾਮਿਲਨਾਡੂ, ਅਸਾਮ ਅਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਆਪਣੇ ਸਿਖਰ ਉਤੇ ਪਹੁੰਚ ਸਕਦੇ ਹਨ। ਇਹ ਜਾਣਕਾਰੀ ‘ਸੂਤਰ’ ਮਾਡਲ ਤੋਂ ਪ੍ਰਾਪਤ ਕੀਤੀ ਗਈ ਹੈ। ਇਹ ਗਣਿਤ ਦਾ ਮਾਡਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣ ਵਿਚ ਸਹਾਇਤਾ ਕਰਦਾ ਹੈ। ਮਾਡਲ ਦੇ ਅਨੁਸਾਰ ਰਾਹਤ ਦੀ ਗੱਲ ਇਹ ਹੈ ਕਿ ਦਿੱਲੀ ਅਤੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ , ਗੁਜਰਾਤ, ਮੱਧ ਪ੍ਰਦੇਸ਼ ਵਿੱਚ ਸੰਕਰਮਣ ਦੇ ਮਾਮਲੇ ਸਿਖਰ ਉਤੇ ਪਹੁੰਚ ਗਏ ਹਨ।

‘ਸੂਤਰਾ’ ਮਾਡਲ ਮੁਤਾਬਕ ਤਾਮਿਲਨਾਡੂ, ਅਸਾਮ ਤੇ ਪੰਜਾਬ ਵਿਚ ਕਰੋਨਾ ਦੀ ਦੂਜੀ ਲਹਿਰ ਦਾ ਸਿਖ਼ਰ ਅਗਲੇ ਦੋ ਹਫ਼ਤਿਆਂ ਵਿਚ ਹੋ ਸਕਦਾ ਹੈ। ਆਈਆਈਟੀ-ਹੈਦਰਾਬਾਦ ਦੇ ਵਿਗਿਆਨੀ ਪ੍ਰੋ. ਐੱਮ. ਵਿਦਿਆਸਾਗਰ ਜਿਨ੍ਹਾਂ ਦੀ ਅਗਵਾਈ ਵਿਚ ਇਹ ਮਾਡਲ ਵਿਕਸਿਤ ਕੀਤਾ ਗਿਆ ਹੈ, ਨੇ ਦੱਸਿਆ ਕਿ ਦੇਸ਼ ਵਿਚ ਚਾਰ ਮਈ ਨੂੰ ਦੂਜੀ ਲਹਿਰ ਦਾ ਸਿਖ਼ਰ ਹੋ ਚੁੱਕਾ ਹੈ ਤੇ ਹੁਣ ਰੋਜ਼ਾਨਾ ਕੇਸ ਹੇਠਾਂ ਵੱਲ ਜਾ ਰਹੇ ਹਨ। ਹਾਲਾਂਕਿ ਸੱਤ ਮਈ ਨੂੰ ਸਭ ਤੋਂ ਵੱਧ 4,14,188 ਕੇਸ ਦਰਜ ਕੀਤੇ ਗਏ ਸਨ।

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ ਤਾਮਿਲਨਾਡੂ, ਪੰਜਾਬ, ਅਸਾਮ ਤੇ ਹਿਮਾਚਲ ਪ੍ਰਦੇਸ਼ ਵਿਚ ਸਿਖ਼ਰ ਹੋਣੀ ਬਾਕੀ ਹੈ। ਉੱਤਰੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਹਾਲੇ ਕੇਸ ਵੱਧ ਰਹੇ ਹਨ। ਹਿਮਾਚਲ ਪ੍ਰਦੇਸ਼ ਵਿਚ 24 ਮਈ ਤੇ ਪੰਜਾਬ ’ਚ 22 ਮਈ ਤੱਕ ਦੂਜੀ ਲਹਿਰ ਦਾ ਸਿਖ਼ਰ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

Jeeo Punjab Bureau

Leave A Reply

Your email address will not be published.