ਕੇਂਦਰੀ ਮੰਤਰੀ ਦੇ ਭਰਾ ਨੂੰ ਲਾਇਆ ਨਕਲੀ ਰੇਮਡੇਸੀਵਿਰ ਦਾ ਟੀਕਾ ਜੀਓ ਪੰਜਾਬ

ਨਵੀਂ ਦਿੱਲੀ, 18 ਮਈ

ਦੇਸ਼ ਵਿੱਚ ਕੋਰੋਨਾ ਕਹਿਰ ਦੇ ਚਲਦਿਆਂ ਦੇਸ਼ ਭਰ ਵਿੱਚ ਨਕਲੀ ਦਵਾਈਆਂ ਦਾ ਗੋਰਖਧੰਦਾ ਚਲਾਉਣ ਵਾਲਾ ਗਿਰੋਹ ਵੀ ਸਰਗਰਮ ਹੋ ਗਿਆ ਹੈ। ਦੇਸ਼ ਭਰ ਵਿੱਚ ਕਈ ਥਾਵਾਂ ਉਤੇ ਨਕਲੀ ਰੇਮਡੇਸੀਵਿਰ ਫੜੀ ਗਈ ਹੈ। ਹੁਣ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇਂਦਰੀ ਮੰਤਰੀ ਪ੍ਰਹਲਾਦ ਪਟੇਲ ਦੇ ਭਰਾ ਅਤੇ ਗੋਟੇਗਾਂਵ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਵਿਧਾਇਕ ਜਾਮਲ ਸਿੰਘ ਪਟੇਲ ਨੂੰ ਨਕਲੀ ਰੇਮਡੇਸੀਵਿਰ ਦੇ ਟੀਕੇ ਲਗਾਏ ਗਏ।

ਜਾਮਲ ਸਿੰਘ ਪਟੇਲ ਨੇ ਖੁਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਪੱਤਰ ਲਿਖਕੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਕਲੀ ਦਵਾਈ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਦਮੋਹ ਦੀ ਉਪ ਚੋਣ ਤੋਂ ਬਾਅਦ ਉਹ ਪੋਜ਼ੀਟਿਵ ਹੋ ਗਏ। ਉਨ੍ਹਾਂ ਨੂੰ ਜਬਲਪੁਰ ਵਿੱਚ ਇਲਾਜ ਸਮੇਂ 6 ਨਕਲੀ ਇਜੈਕਸ਼ਨ ਲਗਾਏ ਗਏ। ਜਿਸ ਹਸਪਤਾਲ ਵਿੱਚ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਸੀ, ਉਥੇ ਉਨ੍ਹਾਂ ਨੂੰ 12 ਟੀਕੇ ਲਗਾਏ ਗਏ, ਜਿਸ ਵਿੱਚੋਂ 6 ਨਕਲੀ ਸਨ। ਵਿਧਾਇਕ ਨੇ ਕਿਹਾ ਕਿ ਨਕਲੀ ਟੀਕਿਆਂ ਨਾਲ ਕਈ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਰਾਜਨੀਤਿਕ ਵਿਅਕਤੀ, ਸਿਟੀ ਹਸਪਤਾਲ ਜਬਲਪੁਰ ਦਾ ਪ੍ਰਬੰਧਕ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 4 ਫੀਸਦੀ ਫੇਫੜਿਆਂ ਦਾ ਇਨਫੈਕਸ਼ਨ ਸੀ। ਇੰਜੈਕਸ਼ਨ ਲਗਾਉਣ ਬਾਅਦ ਇਹ 15-16 ਫੀਸਦੀ ਹੋ ਗਿਆ। ਉਨ੍ਹਾਂ ਦੇ ਸਾਲੇ ਨਾਲ ਵੀ ਅਜਿਹਾ ਹੀ ਹੋਇਆ। ਜਾਲਮ ਸਿੰਘ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ। ਹਾਲਾਂਕਿ ਗ੍ਰਿਫਤਾਰ ਵਿਅਕਤੀਆਂ ਉਤੇ ਕਤਲ ਦਾ ਮਾਮਲਾ ਦਰਜ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਨਕਲੀ ਰੇਮਡੇਸੀਵਿਰ ਇੰਜੈਕਸ਼ਨ ਮਾਮਲੇ ਵਿੱਚ ਪੁਲਿਸ ਨੇ ਵਿਸ਼ਵ ਹਿੰਦੂ ਪਰਿਸ਼ਦ ਆਗੂ ਅਤੇ ਸਿਟੀ ਹਸਪਤਾਲ ਦੇ ਸੰਚਾਲਕ ਸਰਬਜੀਤ ਮੋਖਾ ਸਮੇਤ 3 ਉਤੇ ਮੁਕਦਮਾ ਦਰਜ ਕੀਤਾ ਗਿਆ ਹੈ।

Jeeo Punjab Bureau

Leave A Reply

Your email address will not be published.