ਸ਼੍ਰੋਮਣੀ ਅਕਾਲੀ ਦਲ ਮੋਹਾਲੀ (ਸ਼ਹਿਰੀ) ਦੀ 121 ਮੈਂਬਰੀ ਜਥੇਬੰਦੀ ਦੀ ਪਹਿਲੀ ਲਿਸਟ ਦਾ ਐਲਾਨ

ਜੀਓ ਪੰਜਾਬ

ਚੰਡੀਗੜ੍ਹ, 18 ਮਈ

ਸ਼੍ਰੋਮਣੀ ਅਕਾਲੀ ਦਲ ਮੋਹਾਲੀ ( ਸ਼ਹਿਰੀ) ਦੀ ਜਥੇਬੰਦੀ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ,  ਜਿਸ ਵਿੱਚ ਸਰਕਲ 10 ਤੋਂ ਸਰਬਜੀਤ ਸਿੰਘ ਗੋਲਡੀ ਨੂੰ ਸਰਕਲ ਪ੍ਰਧਾਨ,13 ਸੀਨੀਅਰ ਉਪ ਪ੍ਰਧਾਨ, 30 ਉਪ ਪ੍ਰਧਾਨ, 13 ਜਰਨਲ ਸਕੱਤਰ, 10 ਪ੍ਰਬੰਦਕ ਸਕੱਤਰ, 3 ਪ੍ਰੈਸ ਸਕੱਤਰ, 47 ਵਰਕਿੰਗ ਕਮੇਟੀ ਅਤੇ 5 ਲੀਗਲ ਐਡਵਾਈਜ਼ਰ,ਅਹੁਦੇਦਾਰਾਂ ਦੀ ਨਿਯੁਕਤੀ ਸਬੰਧੀ ਸੂਚੀ  ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ  ਮੁਹਾਲੀ ( ਸ਼ਹਿਰੀ)  ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਰੂਬੀ ਵੱਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਰਦੇਸ਼ ਨਾਲ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਾਰੀ ਕੀਤੀ ਗਈ ।

ਇਸ ਨਵੀਂ ਜਾਰੀ ਕੀਤੀ ਸੂਚੀ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਤੇ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਸੇਵਾ ਵਿਚ ਹਾਜ਼ਰ ਹੈ। ਆਉਂਦੇ ਕੁਝ ਦਿਨਾਂ ਵਿੱਚ ਦੂਜੀ ਸੁਚੀ ਵੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਬੂਥ ਪੱਧਰ ਤੇ ਕਮੇਟੀਆਂ ਦਾ ਗਠਨ  ਕੀਤਾ ਜਾਵੇਗਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਨੂੰ ਵਧੇਰੇ ਮਜ਼ਬੂਤ ਕੀਤਾ ਜਾ ਸਕੇ  ।

Jeeo Punjab Bureau

Leave A Reply

Your email address will not be published.