ਪੁਲਿਸ ਨੇ ਗੈਂਗਸਟਰ ਜੈਪਾਲ ਸਮੇਤ ਉਸ ਦੇ ਗਰੁਪ ਦੀ ਗ੍ਰਿਫ਼ਤਾਰੀ ਲਈ ਸੂਹ ਦੇਣ ਵਾਲੇ ਨੂੰ 19 ਲੱਖ ਰੁਪਏ ਦੇ ਇਨਾਮਾਂ ਦੇਣ ਦਾ ਕੀਤਾ ਐਲਾਨ

ਜੀਓ ਪੰਜਾਬ

ਚੰਡੀਗੜ੍ਹ, 18 ਮਈ

ਜਗਰਾਉਂ ‘ਚ ਸ਼ਰ੍ਹੇਆਮ ਦੋ ਥਾਣੇਦਾਰਾਂ ਨੂੰ ਅੰਨ੍ਹੇਵਾਹ ਫਾਇਰਿੰਗ ਕਰ ਕੇ ਕਤਲ ਕਰਨ ਵਾਲੇ ਨਾਮੀ ਗੈਂਗਸਟਰ ਜੈਪਾਲ ਸਮੇਤ ਉਸ ਦੇ ਗਰੁਪ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਤਮਾਮ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਅੱਜ ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੂਹ ਦੇਣ ਅਤੇ ਸਹਿਯੋਗ ਕਰਨ ਵਾਲੇ ਨੂੰ 19 ਲੱਖ ਰੁਪਏ ਦੇ ਇਨਾਮਾਂ ਦਾ ਐਲਾਨ ਕੀਤਾ।

ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਇਸ ਪੋਸਟਰ ਵਿੱਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਫ਼ਿਰੋਜ਼ਪੁਰੀ ‘ਤੇ 10 ਲੱਖ ਰੁਪਏ, ਉਸ ਦੇ ਸਾਥੀਆਂ ‘ਚ ਜਸਪ੍ਰੀਤ ਸਿੰਘ ਵਾਸੀ ਖਰੜ ‘ਤੇ 5 ਲੱਖ, ਬਲਜਿੰਦਰ ਸਿੰਘ ਵਾਸੀ ਮਹਿਲਾ ਖੁਰਦ ਮੋਗਾ ‘ਤੇ 2 ਲੱਖ ਅਤੇ ਦਰਸ਼ਨ ਸਿੰਘ ਵਾਸੀ ਸਹੌਲੀ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਇਸ ਪੋਸਟਰ ਵਿੱਚ ਪੰਜਾਬ ਪੁਲਿਸ ਨੇ ਅਪੀਲ ਕੀਤੀ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਤੇ ਇਨਾਮੀ ਰਾਸ਼ੀ ਦੇਣ ਸਬੰਧੀ ਪੂਰਾ ਰਿਕਾਰਡ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚਾਰਾਂ ਵਿਚੋਂ ਕਿਸੇ ਦੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਜ਼ਿਲ੍ਹੇ ਦੇ ਐੱਸਐੱਸਪੀ ਦੇ ਮੋਬਾਈਲ ਨੰਬਰ 9855437744, ਐਸਪੀਡੀ ਦੇ ਮੋਬਾਈਲ ਨੰਬਰ 9501600759 ਤੇ ਪੁਲਿਸ ਕੰਟਰੋਲ ਰੂਮ ਨੰਬਰ 01624 4223253 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਗੱਲ ਕਹੀ ਗਈ ਹੈ।

Jeeo Punjab Bureau

Leave A Reply

Your email address will not be published.