ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਅਰਥੀਆਂ ਸਾੜੀਆਂ

ਜੀਓ ਪੰਜਾਬ

ਨਵੀਂ ਦਿੱਲੀ 17 ਮਈ

ਹਰਿਆਣਾ ਦੇ ਕਿਸਾਨਾਂ  ਤੇ ਹਿਸਾਰ ਵਿਖੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਵੱਲੋਂ ਟਿਕਰੀ ਬਾਰਡਰ ‘ਤੇ ਨੇੜੇ ਪਕੌੜਾ ਚੌਕ ਤੇ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਅਰਥੀਆਂ ਸਾੜੀਆਂ।                                       

ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰਿਆਣੇ ਦੇ ਸ਼ਹਿਰ ਹਿਸਾਰ ਦੇ ਹਾਂਸੀ ਇਲਾਕੇ ਵਿੱਚ ਕੋਰੋਨਾ ਬਿਮਾਰੀ ਦੇ ਨਾਂ ‘ਤੇ ਸਕੂਲ ਦੇ ਅੰਦਰ ਪੰਜ ਸੌ ਬੈੱਡਾਂ ਦਾ ਹਸਪਤਾਲ ਬਣਾਇਆ ਗਿਆ ਸੀ ਜਿਸ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤਾ ਜਾਣਾ ਸੀ। ਉੱਥੇ ਕਿਸਾਨਾਂ ਦੇ ਵਿਰੋਧ ਦੇ ਡਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲੀਸ ਬਲ ਅਤੇ ਬੈਰੀਕੇਡਿੰਗ ਕੀਤੀ ਗਈ ਸੀ। ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਹਕੂਮਤ ਦਾ ਸਾਰੇ ਹੀ ਭਾਰਤ ਅੰਦਰ ਵਿਰੋਧ ਹੋ ਰਿਹਾ ਹੈ।ਇਸੇ ਕੜੀ ਵਜੋਂ  ਹਰਿਆਣੇ ਦੇ ਅੰਦਰ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।ਬੀਤੀ ਕੱਲ ਕਿਸਾਨਾਂ ਦੇ ਵਿਰੋਧ ਨੂੰ ਕੁਚਲਣ ਵਾਸਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਭਾਜਪਾ ਹਕੂਮਤ ਦੇ ਇਸਾਰੇ  ਤੇ ਮੁੱਖ ਮੰਤਰੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ,  ਮਜ਼ਦੂਰਾਂ ਅਤੇ ਔਰਤਾਂ ‘ਤੇ ਅੱਥਰੂ ਗੈਸ,ਸਿੱਧੀਆਂ ਗੋਲੀਆਂ ਅਤੇ ਲਾਠੀਚਾਰਜ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਕਿਸਾਨ,ਮਜ਼ਦੂਰ ਜ਼ਖ਼ਮੀ ਹੋਏ। ਜਿਸ ਦੇ ਵਿਰੋਧ ਵਿੱਚ ਅੱਜ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਕੌੜਾ ਚੌਕ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ  ਅਰਥੀਆਂ ਸਾੜ ਕੇ ਇਸ ਘਟਨਾ ਕਰਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ।ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਕਿਹਾ ਕਿ ਭਾਜਪਾ ਹਕੂਮਤ ਵੱਲੋਂ ਖੇਤੀਬਾੜੀ ਧੰਦੇ ਨੂੰ  ਤਬਾਹ ਕਰਨ ਵਾਲੇ ਕਾਨੂੰਨ ਬਣਾ ਲਏ ਹਨ।ਅੱਜ ਭਗਤ ਸਿੰਘ ਦੇ ਸਾਥੀ ਮਹਾਂਵੀਰ ਸਿੰਘ ਨੂੰ ਉਨ੍ਹਾਂ ਦੇ  ਸ਼ਹੀਦੀ ਦਿਹਾੜੇ ਮੌਕੇ  ਸਟੇਜ ਤੋਂ ਸ਼ਰਧਾਂਜਲੀ ਭੇਟ ਕੀਤੀ ਗਈ।ਉਨ੍ਹਾਂ ਕਿਹਾ ਕਿ ਭਗਤ ਸਿੰਘ,ਮਹਾਵੀਰ ਸਿੰਘ ਅਤੇ  ਬੁਟਕੇਸ਼ਵਰ ਦੱਤ 1930 ਵਿੱਚ ਨੌਜਵਾਨ ਭਾਰਤ ਸਭਾ ਦੇ ਮੈਂਬਰ ਬਣੇ ਅਤੇ ਇਨ੍ਹਾਂ ਯੋਧਿਆਂ ਨਾਲ ਦੁਰਗਾਵਤੀ ਵੀ ਸ਼ਾਮਿਲ ਹੋਈ। 4 ਦਸੰਬਰ 1928 ਨੂੰ ਬੈਂਕ ਦੀ ਡਕੈਤੀ ਜੋ ਲਾਹੌਰ ਵਿੱਚ ਹੋਈ ਸੀ ਉਸ ਸਮੇਂ ਮਹਾਂਵੀਰ ਸਿੰਘ ਨੇ ਅੰਗਰੇਜ਼  ਸੁਪਰਡੈਂਟ ਸੂਜੈਂਡਰ ਦਾ ਕਤਲ ਕੀਤਾ ਸੀ ਜਿਸ ਨੂੰ ਲਾਹੌਰ ਸਾਜ਼ਿਸ਼ ਕੇਸ ਨਾਲ ਜਾਣਿਆ ਜਾਂਦਾ ਹੈ।ਇਸ ਕੇਸ ਵਿੱਚ ਇਹਨਾਂ  ਯੋਧਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਅੰਡੇਮਾਨ ( ਕਾਲੇ ਪਾਣੀ ) ਦੀ ਜੇਲ੍ਹ ਭੇਜ ਦਿੱਤਾ ਗਿਆ ਸੀ।ਜੇਲ੍ਹ ਦੇ ਘਟੀਆ ਪ੍ਰਬੰਧ  ਨੂੰ ਲੈ ਕੇ ਮਹਾਂਵੀਰ ਸਿੰਘ ਨੇ ਭੁੱਖ ਹੜਤਾਲ ਕਰ ਦਿੱਤੀ ਜੇਲ੍ਹ ਪ੍ਰਬੰਧਕਾਂ ਨੇ ਧੱਕੇ ਨਾਲ ਪਾਈਪ ਰਾਹੀਂ ਖਾਣਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਖੁਰਾਕ ਸਾਹ ਵਾਲੀ ਨਾਲੀ ਅੰਦਰ ਜਾਣ ਕਰਕੇ 17 ਮਈ 1933 ਨੂੰ ਮਹਾਂਵੀਰ ਸਿੰਘ ਦੀ ਸ਼ਹਾਦਤ ਹੋ ਗਈ।ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡੇ ਇਨ੍ਹਾਂ ਯੋਧਿਆਂ ਨੇ ਲੋਕਾਂ ਦੀ ਬੰਦ ਖਲਾਸੀ ਕਰਵਾਉਣ ਲਈ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਲੜੀ।

ਔਰਤ ਵਿੰਗ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਕਰੋਨਾ ਦੇ ਨਾਂ ਹੇਠ ਮੌਕੇ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ। ਦੇਸ਼ ਅੰਦਰ ਆਕਸੀਜਨ ਦੀ ਬਲੈਕ ਹੋ ਰਹੀ ਹੈ,ਦਵਾਈਆਂ ਦੀ ਘਾਟ ਹੈ,ਵੈਂਟੀਲੇਟਰ,ਆਈਸੀਯੂ ਦੀ ਘਾਟ ਅਤੇ ਲੋੜੀਂਦੇ ਡਾਕਟਰਾਂ ਦੀ ਘਾਟ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਧੱਕੇ ਜਾ ਰਹੇ ਹਨ।ਪ੍ਰਾਈਵੇਟ ਹਸਪਤਾਲ ਇਲਾਜ ਅਧੀਨ ਲੋਕਾਂ ਦੀ ਛਿੱਲ ਲਾਹ ਰਹੇ ਹਨ। ਲੋਕ ਦੇ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਸਗੋਂ  ਉਲਟਾ ਲਾਕਡਾਊਨ ਕਰ ਕੇ ਲੋਕਾਂ ਨੂੰ ਅੰਦਰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸਾਰੇ ਕਾਰੋਬਾਰ ਬੰਦ ਹੋਣ ਕਰਕੇ ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ।

ਉੱਤਰਾਖੰਡ ਤੋਂ ਪਹੁੰਚੇ ਕਿਸਾਨ ਆਗੂ  ਅਵਤਾਰ ਸਿੰਘ ਅਤੇ  ਮੁਨੀਸ਼ ਕੁਮਾਰ ਨੇ ਕਿਹਾ ਕਿ  ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ ਤੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਮੋਰਚੇ ਲਾਏ ਤਾਂ ਉਸ ਤੋਂ ਬਾਅਦ ਦੇਸ਼ ਦੇ ਦੂਜੇ ਰਾਜਾਂ ਦੇ ਕਿਸਾਨਾਂ ਨੇ ਵੀ ਆ ਕੇ ਬਰਾਬਰ ਮੋਰਚੇ ਲਾਏ ਅਤੇ ਵਿਦੇਸ਼ਾਂ  ਤੂੰ ਇਸ ਮੋਰਚੇ ਨੂੰ ਮਿਲ ਰਹੇ ਸਮਰਥਨ ਕਾਰਨ ਇਹ ਅੰਦੋਲਨ  ਹਰ ਜਿਊਂਦੇ ਰਹਿਣ ਵਾਲੇ ਮਨੁੱਖ ਦਾ ਅੰਦੋਲਨ  ਬਣ ਗਿਆ   ਹੈ  । ਉਨ੍ਹਾਂ ਕਿਹਾ ਕਿ ਨਵ ਉਦਾਰ ਨੀਤੀਆਂ ਦੇ ਤਹਿਤ   ਦੇਸ਼ ਦੇ ਹਾਕਮਾਂ ਵਲੋਂ ਦੇਸ਼ ਦੇ ਜਨਤਕ ਅਦਾਰੇ ਤੇ ਮਾਲ ਖ਼ਜ਼ਾਨੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ । ਕੋਰੋਨਾ ਦੀ ਆੜ ਹੇਠ ਨਵੇਂ ਕਾਨੂੰਨ ਬਣਾ ਕੇ ਦੇਸ਼ ਦੀ ਖੇਤੀ, ਸਿੱਖਿਆ ਅਤੇ ਮਜ਼ਦੂਰਾਂ ਦੀ ਕਿਰਤ ਦੀ ਲੁੱਟ ਕਰਨ ਲਈ   ਮੋਦੀ ਹਕੂਮਤ ਨੇ  ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਵਿੱਚ ਸੁਪਰ ਮੁਨਾਫ਼ੇ ਵਧਾਉਣ ਲਈ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ । ਕੋਰੋਨਾ ਦੀ ਮਹਾਂਮਾਰੀ ਸਬੰਧੀ ਸਰਕਾਰ ਵੱਲੋਂ ਲਾਈਆਂ  ਜਾ ਰਹੀਆਂ  ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ   ਵੇਲੇ ਇਸ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ   ਦਾ ਸਾਹਮਣਾ ਕਰਦੇ ਹੋਏ  ਲੋਕਾਂ ਨੇ ਅੰਗਰੇਜ਼ਾਂ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਿਆ ਸੀ।  ਹੁਣ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ।

Jeeo Punjab Bureau

Leave A Reply

Your email address will not be published.