ਬੈਨਰਜੀ ਸਰਕਾਰ ਦੇ ਦੋ ਮੌਜੂਦਾ ਮੰਤਰੀਆਂ ਸਮੇਤ ਚਾਰ ਟੀਐਮਸੀ ਨੇਤਾਵਾਂ ਨੂੰ ਸੀ.ਬੀ.ਆਈ. ਨੇ ਕੀਤਾ ਗ੍ਰਿਫਤਾਰ

ਜੀਓ ਪੰਜਾਬ

ਨਵੀਂ ਦਿੱਲੀ : 17 ਮਈ

ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਦੋ ਮੌਜੂਦਾ ਮੰਤਰੀਆਂ ਸਮੇਤ ਚਾਰ ਟੀਐਮਸੀ ਨੇਤਾਵਾਂ ਨੂੰ ਸੀ.ਬੀ.ਆਈ. ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਸਮੇਤ ਚਾਰ ਟੀ ਐਮ ਸੀ ਨੇਤਾਵਾਂ ਨੂੰ ਸੀ.ਬੀ.ਆਈ. ਵੱਲੋਂ  ਨਾਰਦਾ ਸਟਿੰਗ ਅਪ੍ਰੇਸ਼ਨ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।ਸੀ ਬੀ ਆਈ ਨੇ ਸੇਮਵਾਰ ਨੂੰ ਮਮਤਾ ਸਰਕਾਰ ਦੇ ਦੋ ਮੰਤਰੀਆਂ ਫਰਿਹਾਦ ਹਾਕਿਮ ਅਤੇ ਸੁਬਰਤ ਚੈਟਰਜੀ, ਟੀ ਐਮ ਸੀ ਵਿਧਾਇਕ ਮਦਨ ਮਿਸ਼ਰਾ ਅਤੇ ਕੋਲਕਾਤਾ ਦੇ ਸਾਬਕਾ ਮੇਅਰ ਸੁਬਨ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ ਹੈ।  

ਸੀ ਬੀ ਆਈ ਟੀਮ ਵੱਲੋਂ ਚਾਰਾਂ ਨੇਤਾਵਾਂ ਨੂੰ ਪਹਿਲਾਂ ਪੁੱਛਗਿੱਛ ਕਰਨ  ਲਈ ਆਪਣੇ ਦਫਤਰ ਬੁਲਾਇਆ ਅਤੇ ਬਾਅਦ ਵਿੱਚ ਗ੍ਰਿਫਤਾਰੀ ਪਾ ਦਿੱਤੀ। ਸੂਬੇ ਦੇ ਗਵਰਨਰ ਜਗਦੀਪ ਧਨਖੜ ਵੱਲੋਂ ਕੇਸ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੀ ਬੀ ਆਈ ਨੇ ਇਹ ਕਾਰਵਾਈ ਕੀਤੀ ਹੈ।  ਸੀ ਬੀ ਆਈ ਦੀ ਕਾਵਾਈ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ।

ਟੀਐਮਸੀ ਦੇ ਬੁਲਾਰੇ ਕੁਣਾਲ ਘੋਸ਼ ਨੇ ਇਸ ਨੂੰ ਬਦਲਾਖੋਰੀ ਦੀ ਨੀਤੀ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਉਧਰ ਬੀਜੇਪੀ ਨੇਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਵਿੱਚ ਪਾਰਟੀ ਦਾ ਕੋਈ ਹੱਥ ਨਹੀਂ ਹੈ।ਮੰਤਰੀਅਂ ਦੀ ਗ੍ਰਿਫਤਾਰੀ ਨੇ ਇੱਕ ਵਾਰ ਫਿਰ 2016 ਤੋਂ ਪਹਿਲਾਂ ਉੱਭਰੇ ਸ਼ਾਰਦਾ ਸਕੈਮ ਦੇ ਮਾਮਲਾ ਸਾਹਮਣੇ ਆ ਗਿਆ ਹੈ। ਵਰਨਣਯੋਗ ਹੈ ਕਿ ਸ਼ਾਰਦਾ ਸਟਿੰਗ ਅਪ੍ਰੇਸ਼ਨ ਵਿੱਚ ਟੀਐਮਸੀ ਦੇ ਕਈ ਸੀਨੀਅਰ ਨੇਤਾ ਇੱਕ ਫਰਜ਼ੀ ਕੰਪਨੀ ਦੀ ਮਦਦ ਲਈ ਕੈਸ਼ ਲੈਂਦਿਆਂ ਸਾਹਮਣੇ ਆਏ ਸਨ।

Jeeo Punjab Bureau

Leave A Reply

Your email address will not be published.