ਪ੍ਰਗਟ ਸਿੰਘ ਨੇ ਲਾਇਆ ਦੋਸ਼, ਸੰਦੀਪ ਸੰਧੂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ

38

ਜੀਓ ਪੰਜਾਬ

ਚੰਡੀਗੜ੍ਹ, 17 ਮਈ :

ਕਾਂਗਰਸੀ ਦੀ ਆਪਸੀ ਤਾਣੀ ਦਿਨੋਂ ਦਿਨ ਉਲਝਦੀ ਜਾ ਰਹੀ ਹੈ। ਕਾਂਗਰਸ ਵਿਧਾਇਕਾਂ ਵੱਲੋਂ ਆਪਣੀ ਸਰਕਾਰ ਉਤੇ ਹੀ ਦੋਸ਼ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ।

ਅੱਜ ਵਿਧਾਇਕ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਬੀਤੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਤੋਂ ਕੈਪਟਨ ਸੰਦੀਪ ਸੰਧੂ ਨੇ ਫੋਨ ਕਰਕੇ ਕਿਹਾ ਕਿ ਅਸੀਂ ਹੁਣ ਤੇਰੀਆਂ ਲਿਸਟਾਂ ਬਹੁਤ ਕੱਢ ਲਈਆਂ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ।

ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਬਾਅਦ ਦੋ ਤਿੰਨ ਦਿਨ ਪ੍ਰੇਸ਼ਾਨ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਦੇ ਡਿਫੈਕਟੋ ਡਾਇਰੈਕਟਰ ਹਨ ਜਿਹਨਾਂ ਵੱਲੋਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਹੁਣ ਕਿਸੇ ਦਬਾਅ ਹੇਠ ਆ ਕੇ ਚੁੱਪ ਨਹੀਂ ਬੈਠਣਗੇ, ਭੱਜਦਿਆਂ ਨੂੰ ਵਾਣ ਇਕੋ ਜਿਹਾ ਹੁੰਦਾ। ਉਨ੍ਹਾਂ ਕਿਹਾ ਕਿ ਉਹਨਾਂ ਨੇ ਮੀਡੀਆ ਨੂੰ ਕਿਹਾ ਸੀ ਕਿ ਅਸੀਂ ਹਫਤੇ ਦੱਸ ਦਿਨਾਂ ਬਾਅਦ ਮਿਲਾਂਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਮਾਮਲਾ ਵਿਚ ਆ ਜਾਵੇਗਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਹਰ ਦੋ ਚਾਰ ਦਿਨ ਬਾਅਦ ਉਹ ਮੀਡੀਆ ਨੂੰ ਮਿਲਣਗੇ। 

Jeeo Punjab Bureau

Leave A Reply

Your email address will not be published.