ਕਿਸਾਨਾਂ ਦੀਆਂ ਮੰਗਾਂ ਪੂਰੀਆਂ ; ਸਾਰੇ ਗਿਰਫ਼ਤਾਰ ਕਿਸਾਨ ਰਿਹਾ : ਕਿਸੇ ਤੇ ਵੀ ਪੁਲਿਸ ਕੇਸ ਨਹੀਂ ਹੋਵੇਗਾ

32

ਜੀਓ ਪੰਜਾਬ

ਚੰਡੀਗੜ, 17 ਮਈ :

ਬੀਤੇ ਦਿਨ ਹਰਿਆਣਾ ਦੇ ਹਿਸਾਰ ਵਿੱਚ ਮੁੱਖ ਮੰਤਰੀ ਖੱਟੜ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ, ਅੱਥਰੂ ਅਤੇ ਪੱਥਰਬਾਜ਼ੀ ਤੋਂ ਬਾਅਦ ਕਿਸਾਨਾਂ ਨੇ ਆਪਣੀ ਤਾਕਤ ਦਿਖਾਈ।  ਇਸ ਪੁਲਿਸ ਤਸ਼ੱਦਦ ਵਿੱਚ ਦਰਜਨਾਂ ਕਿਸਾਨਾਂ ਨੂੰ ਡੂੰਘੀ ਸੱਟਾਂ ਲੱਗੀਆਂ ਸਨ। ਹਰਿਆਣੇ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਕਿਸਾਨਾਂ ਨੇ 2 ਘੰਟੇ ਤੱਕ ਹਰਿਆਣਾ ਦੇ ਸਾਰੇ ਰਾਜ ਮਾਰਗ ਜਾਮ ਕੀਤੇ।  ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਢੂਨੀ, ਰਾਕੇਸ਼ ਟਿਕੈਤ, ਸੁਮਨ ਹੁੱਡਾ ਅਤੇ ਵਿਕਾਸ ਸੀਸਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਕਿਸਾਨਾਂ ਦੀ ਸਥਿਤੀ ਬਾਰੇ ਜਾਣਕਾਰੀ ਲੀਤੀ।  ਆਗੂਆਂ ਨੇ ਗ੍ਰਿਫਤਾਰ ਕੀਤੇ 85 ਕਿਸਾਨਾਂ ਨੂੰ ਰਿਹਾਅ ਕਰਨ ਅਤੇ ਕਿਸੇ ਵੀ ਕਿਸਾਨ ਖਿਲਾਫ ਮੁਕੱਦਮਾ ਨਾ ਕਰਨ ਦੀ ਮੰਗ ਕੀਤੀ, ਚਿਤਾਵਨੀ ਦਿੱਤੀ ਗਈ ਸੀ ਕਿ ਕੱਲ੍ਹ 11 ਵਜੇ ਹਰਿਆਣਾ ਦੇ ਸਾਰੇ ਥਾਣਿਆਂ ਨੂੰ ਘੇਰਿਆ ਜਾਵੇਗਾ।

ਕਿਸਾਨਾਂ ਨੇ ਹਿਸਾਰ ਪੁਲਿਸ ਦੇ ਆਈਜੀ ਨਿਵਾਸ ਅੱਗੇ ਰੋਸ ਪ੍ਰਦਰਸ਼ਨ ਕੀਤਾ।  ਕਿਸਾਨਾਂ ਦੀ ਤਰਫੋਂ, 10 ਮੈਂਬਰੀ ਵਫ਼ਦ ਦੀ ਅਗਵਾਈ ਗੁਰਨਾਮ ਸਿੰਘ ਚੜੂਨੀ, ਵਿਕਾਸ ਸੀਸਰ ਅਤੇ ਸੁਮਨ ਹੁੱਡਾ ਨੇ ਕੀਤੀ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ।

ਗੱਲਬਾਤ ਤੋਂ ਬਾਅਦ ਹਰਿਆਣਾ ਸਰਕਾਰ ਬੈਕਫੁੱਟ ‘ਤੇ ਆ ਗਈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ।

 1. ਸਾਰੇ ਗ੍ਰਿਫਤਾਰ ਕੀਤੇ 85 ਕਿਸਾਨ, ਜਿਨ੍ਹਾਂ ਵਿਚ 65 ਮਰਦ ਕਿਸਾਨ ਅਤੇ 20 ਔਰਤਾਂ ਸ਼ਾਮਲ ਹਨ, ਨੂੰ ਰਿਹਾਅ ਕਰ ਦਿੱਤਾ ਗਿਆ।

 2. ਇਸ ਘਟਨਾ ਨਾਲ ਸਬੰਧਤ ਕਿਸੇ ਵੀ ਕਿਸਾਨ ‘ਤੇ ਕੋਈ ਪੁਲਿਸ ਕੇਸ ਦਰਜ ਨਹੀਂ ਕੀਤਾ ਜਾਵੇਗਾ।

3. ਕਿਸਾਨਾਂ ਦੇ ਜ਼ਬਤ ਸਾਰੇ ਵਾਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ।

 ਹਰਿਆਣਾ ਦੇ ਮੁੱਖ ਮਾਰਗ ਜੋ ਕਿ ਕਿਸਾਨਾਂ ਦੁਆਰਾ ਬੰਦ ਕੀਤੇ ਗਏ ਸਨ ਖੋਲ੍ਹ ਦਿੱਤੇ ਗਏ ਹਨ। ਥਾਣਿਆਂ ਦੀ ਘੇਰਾਬੰਦੀ ਦਾ ਐਲਾਨ ਵਾਪਸ ਲੈ ਲਈ ਗਿਆ ਹੈ। ਇਸ ਦੌਰਾਨ ਇਹ ਵੀ ਫੈਸਲਾ ਲੀਤਾ ਗਿਆ ਕਿ ਸਾਰੇ ਜਖਮੀ ਕਿਸਾਨਾਂ ਦਾ ਮੈਡੀਕਲ ਇਲਾਜ ਕਿਸਾਨ ਜਥੇਬੰਦੀਆਂ ਵਲੋਂ ਕਰਵਾਇਆ ਜਾਵੇਗਾ। ਕਿਸਾਨ ਇਹਨਾਂ ਹਮਲਿਆਂ ਦਾ ਮਜਬੂਤੀ ਨਾਲ ਜਵਾਬ ਦੇਣਗੇ ।

Jeeo Punjab Bureau

Leave A Reply

Your email address will not be published.