ਅੰਡੇ ਚੋਰੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਮੁਅੱਤਲ

ਜੀਓ ਪੰਜਾਬ

ਚੰਡੀਗੜ, 14 ਮਈ :

ਬੀਤੇ ਦਿਨੀਂ ਇਕ ਅੰਡੇ ਵਾਲੀ ਰੇਹੜੀ ਤੋਂ ਅੰਡੇ ਚੋਰੀ ਕਰਦੇ ਪੁਲਿਸ ਮੁਲਾਜ਼ਮ ਦੀ ਵਾਈਰਲ ਹੋਈ ਵੀਡੀਓ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਲ ਹੀ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀਡੀਓ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਿਸ ’ਚ ਇਕ ਹੈਡ ਕਾਂਸਟੇਬਲ ਸੜਕ ਉਤੇ ਖੜ੍ਹੀ ਰਹੇੜੀ ਤੋਂ ਅੰਡੇ ਚੋਰੀ ਕਰਕੇ ਆਪਣੀ ਜੇਬ ਵਿੱਚ ਪਾ ਰਿਹਾ ਹੈ। ਇਹ ਵੀਡੀਓ ਜੋਤੀ ਸਰੂਪ ਚੌਕ ਦੇ ਨੇੜੇ ਦੀ ਦੱਸੀ ਜਾ ਰਹੀ ਹੈ।

ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਉਕਤ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੁਲਿਸ ਮੁਲਾਜ਼ਮ ਦੀ ਐਸ ਐਸ ਪੀ ਵੱਲੋਂ ਵਿਭਾਗੀ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

Jeeo Punjab Bureau

Leave A Reply

Your email address will not be published.