ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ ਦੀ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ

19

ਜੀਓ ਪੰਜਾਬ

ਚੰਡੀਗੜ੍ਹ, 13 ਮਈ

ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਦਾ ਅਸਰ ਜਿਥੇ ਆਮ ਜਨ ਜੀਵਨ ਤੇ ਪਿਆ ਹੈ ਉਥੇ ਹੀ ਇਸ ਨਾਲ ਵਿਦਿਅਕ ਅਦਾਰਿਆਂ ਅਤੇ ਪੜ੍ਹਾਈ ਤੇ ਵੀ ਅਸਰ ਪਿਆ ਹੈ , ਜਿਸ ਤਹਿਤ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ 10 ਅਕਤੂਬਰ 2021 ਤੱਕ ਮੁਲਤਵੀ ਕਰ ਦਿੱਤੀ ਹੈ ।

ਇਹ ਪ੍ਰੀਖਿਆ ਪਹਿਲਾਂ 27 ਜੂਨ ਨੂੰ ਰੱਖੀ ਜਾਣੀ ਸੀ । ਪਰ ਹੁਣ ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ , ਤਾਂ ਜੋ ਇਸ ਨਾਲ ਮੁੜ ਤੋਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ , ਕੋਰੋਨਾ ਨਿਯਮਾਂ ਅਤੇ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਵੀ ਪ੍ਰੀਖਿਆਵਾਂ ਸਬੰਧੀ ਅਜਿਹੇ ਫੈਸਲੇ ਲਏ ਗਏ ਹਨ

Jeeo Punjab Bureau

Leave A Reply

Your email address will not be published.