ਬਲਾਤਕਾਰ ਕਰਨ ਦੇ ਦੋਸ਼ ਵਿੱਚ ਬਰਖਾਸਤ ਕੀਤੇ ਏਐਸਆਈ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਜੀਓ ਪੰਜਾਬ

ਚੰਡੀਗੜ੍ਹ, 13 ਮਈ

ਬੀਤੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਦੀ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਬਰਖਾਸਤ ਕੀਤੇ ਗਏ ਸੀਆਈਏ ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਏਐਸਆਈ ਨੇ ਕਿਸੇ ਤਿੱਖੀ ਚੀਜ ਨਾਲ ਗਰਦਨ ਤੇ ਹੱਥ ਉਤੇ ਹਮਲਾ ਕਰਕੇ ਖੁਦ ਨੂੰ ਮਾਰਨ ਦਾ ਯਤਨ ਕੀਤਾ। ਖੂਨ ਨਾਲ ਲਥਪਥ ਹਾਲਤ ਵਿੱਚ ਏਐਸਆਈ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੋਂ ਦੋਸ਼ੀ ਥਾਣੇਦਾਰ ਦਾ ਮੈਡੀਕਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਇਲਾਜ ਕਰਵਾਕੇ ਫਿਰ ਤੋਂ ਉਸਨੂੰ ਥਾਣੇ ਵਿੱਚ ਬੰਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਏਐਸਆਈ ਇਕ ਵਿਧਵਾ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਬੀਤੇ ਦਿਨੀਂ ਪਿੰਡ ਦੇ ਲੋਕਾਂ ਨੇ ਟ੍ਰੈਪ ਲਗਾਕੇ ਏਐਸਆਈ ਨੂੰ ਮਹਿਲਾ ਨਾਲ ਬਲਾਤਕਾਰ ਕਰਦੇ ਹੋਏ ਮੌਕੇ ਉਤੇ ਫੜ ਲਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਜੀਪੀ ਦੇ ਹੁਕਤਾਂ ਉਤੇ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Jeeo Punjab Bureau

Leave A Reply

Your email address will not be published.