ਡਿਪਟੀ ਬੈਂਕ ਮੈਨੇਜਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ 45 ਲੱਖ ਰੁਪਏ ਦੀ ਕੀਤੀ ਲੁੱਟ

ਜੀਓ ਪੰਜਾਬ

ਚੰਡੀਗੜ੍ਹ, 12 ਮਈ

ਫਾਜ਼ਿਲਕਾ ਵਿੱਚ ਅੱਜ ਲੁਟੇਰਿਆਂ ਨੇ ਇੱਕ ਬੈਂਕ ਦੇ ਡਿਪਟੀ ਮੈਨੇਜਰ ਤੋਂ ਹਥਿਆਰਾਂ ਦੇ ਜ਼ੋਰ 45 ਲੱਖ ਰੁਪਏ ਲੁੱਟੇ ਜਾਣ ਦਾ ਸਮਾਚਾਰ ਮਿਲਿਆ ਹੈ। ਪਤਾ ਲੱਗਾ ਹੈ ਕਿ ਬੈਂਕ ਦਾ ਡਿਪਟੀ ਮੈਨਜਰ ਆਪਣੀ ਕਾਰ ‘ਚ 45 ਲੱਖ ਰੁਪਏ ਲੈ ਕੇ ਆ ਰਿਹਾ ਸੀ। ਕੁਝ ਲੁਟੇਰੇ ਉਸਦੀ ਕਾਰ ਦਾ ਪਿੱਛਾ ਕਰਦੇ ਰਹੇ ਤੇ ਉਸਦੀ ਕਾਰ ‘ਤੇ ਫਾਇਰਿੰਗ ਕਰਕੇ ਉਸ ਨੂੰ ਰੋਕ ਲਿਆ। ਇਹ ਵੀ ਰਿਪੋਰਟ ਹੈ ਕਿ ਲੁਟੇਰਿਆਂ ਨੇ ਡਿਪਟੀ ਬੈਂਕ ਮੈਨੇਜਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਪੈਸਿਆਂ ਨਾਲ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ।

ਉਧਰ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਘਟਨਾ ਸਥਾਨ ਉਪਰ ਪਹੁੰਚ ਗਈ ਤੇ ਸ਼ਹਿਰ ਦੀ ਨਾਕਾਬੰਦੀ ਕਰ ਲਈ ਹੈ। ਪੁਲੀਸ ਅਨੁਸਾਰ ਡਿਪਟੀ ਮੈਨੇਜਰ ਨੇ ਦੱਸਿਆ ਕਿ ਉਹ ਇੱਕ ਲੁਟੇਰੇ ਨੂੰ ਪਛਾਣਦੇ ਹਨ ਜਿਸ ਨਾਲ ਪੁਲਿਸ ਨੂੰ ਵਿਅਕਤੀਆਂ ਦੀ ਪਛਾਣ ਵੀ ਪਤਾ ਲੱਗ ਗਈ ਹੈ। ਅਜੇ ਤੱਕ ਲੁਟੇਰੇ ਫਰਾਰ ਹਨ ਤੇ ਪੁਲਿਸ ਨੂੰ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਾ। ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.