ਪਟਿਆਲਾ-ਚੰਡੀਗੜ੍ਹ ਰੋਡ ‘ਤੇ ਸਬਜ਼ੀਆਂ ਸੁੱਟ ਕੇ ਲਾਇਆ ਜਾਮ, ਪੁਲਿਸ ‘ਤੇ ਧੱਕੇਸ਼ਾਹੀ ਦਾ ਲਗਾਇਆ ਦੋਸ਼

19

ਜੀਓ ਪੰਜਾਬ

ਚੰਡੀਗੜ੍ਹ, 12 ਮਈ

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਸਬਜ਼ੀ ਦੀ ਰੇਹੜੀ ਵਾਲਿਆਂ ਨੇ ਪਟਿਆਲਾ ਚੰਡੀਗੜ੍ਹ ਰੋਡ ‘ਤੇ ਸਬਜ਼ੀਆਂ ਸੁੱਟ ਕੇ ਜਾਮ ਲਾ ਦਿੱਤਾ। ਉਨ੍ਹਾਂ ਵੱਲੋਂ ਪੁਲਿਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕੱਲ੍ਹ ਬਜ਼ਾਰ ‘ਚ ਪੁਲਿਸ ਨੇ ਸਬਜ਼ੀ ਵੇਚਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ। ਇਸ ਦੇ ਵਿਰੋਧ ‘ਚ ਅੱਜ ਸਬਜ਼ੀ ਮੰਡੀ ‘ਚ ਉਨ੍ਹਾਂ ਹੜਤਾਲ ਕਰਕੇ ਬਠਿੰਡਾ ਹਾਈਵੇਅ ‘ਤੇ ਸਬਜ਼ੀਆਂ ਸੁੱਟ ਦਿੱਤੀਆਂ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। 

Jeeo Punjab Bureau

Leave A Reply

Your email address will not be published.