ਦੇਸ਼ ਵਿਚ ਘਟਦਾ ਜਾ ਰਿਹਾ ਹੈ ਕੋਰੋਨਾ ਦਾ ਅਸਰ, ਦੇਸ਼ ‘ਚ ਲਗਾਤਾਰ ਦੂਜੇ ਦਿਨ ਜ਼ਿਆਦਾ ਮਰੀਜ਼ ਹੋਏ ਠੀਕ

ਜੀਓ ਪੰਜਾਬ

ਨਵੀਂ ਦਿੱਲੀ, 12 ਮਈ :

ਦੇਸ਼ ‘ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ।  ਮੰਗਲਵਾਰ ਨੂੰ 3 ਲੱਖ 48 ਹਜ਼ਾਰ 389 ਸੰਕਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ 3 ਲੱਖ 55 ਹਜ਼ਾਰ 256 ਵਿਅਕਤੀ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 3 ਲੱਖ 29 ਹਜ਼ਾਰ 491 ਕੇਸ ਮਿਲੇ ਸੀ ਤੇ 3 ਲੱਖ 55 ਹਜ਼ਾਰ 930 ਮਰੀਜ਼ ਠੀਕ ਹੋਏ।

ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿੱਚ, 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਤੀਜੀ ਵਾਰ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, 7 ਮਈ ਨੂੰ 4,233 ਲੋਕਾਂ ਅਤੇ 8 ਮਈ ਨੂੰ 4,092 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਦੋ ਦਿਨਾਂ ‘ਚ ਐਕਟਿਵ ਕੇਸਾਂ ‘ਚ ਵੀ ਲਗਭਗ 42 ਹਜ਼ਾਰ ਦੀ ਕਮੀ ਆਈ ਹੈ। 9 ਮਈ ਨੂੰ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ 37.41 ਲੱਖ ਸੀ। ਹੁਣ ਇਹ ਅੰਕੜਾ ਘਟ ਕੇ 36.99 ਲੱਖ ਹੋ ਗਿਆ ਹੈ।

Jeeo Punjab Bureau

Leave A Reply

Your email address will not be published.