ਐੱਨ ਐੱਚ ਐੱਮ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ਕੀਤੇ ਜਾਰੀ

ਜੀਓ ਪੰਜਾਬ ਬਿਊਰੋ

ਚੰਡੀਗੜ, 11 ਮਈ

ਪੰਜਾਬ ਸਰਕਾਰ ਨੇ ਸੈਲਰੀ ਅਤੇ ਰੇਗੁਲਰਾਈਜ਼ੇਸ਼ਨ ਲਈ ਹੜਤਾਲ ਕਰ ਰਹੇ ਮੁਲਾਜ਼ਮਾਂ ਦੇ ਕਾਂਟਰੈਕਟ ਰੱਦ ਕਰ ਦਿੱਤੇ ਗਏ ਹਨ। ਮਿਸ਼ਨ ਡਾਇਰੈਕਟਰ ਐੱਨ ਐੱਚ ਐੱਮ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਆਦੇਸ਼ ਜਾਰੀ ਕਰ ਦਿੱਤੇ ਹਨ। ਹੜਤਾਲੀ ਮੁਲਾਜ਼ਮਾਂ ਦੀ ਥਾਂ ਵਲੰਟੀਅਰ ਸਟਾਫ ਨੂੰ ਰੱਖਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸਰਕਾਰ ਨੇ ਮੁਲਾਜ਼ਮਾਂ ਨੂੰ ਸੋਮਵਾਰ 10 ਵਜੇ ਤੱਕ ਉੱਮ ਤੇ ਵਾਪਸ ਆਉਣ ਦੀ ਚਿਤਾਵਨੀ ਦਿੱਤੀ ਸੀ।

ਇਸ ਤੋਂ ਬਾਅਦ ਕੁਝ ਮੁਲਾਜ਼ਮ ਵਾਪਸ ਵੀ ਆ ਗਏ ਸਨ। ਪਰ ਕਾਫ਼ੀ ਮੁਲਾਜ਼ਮ ਥਾਂ ਥਾਂ ਤੇ ਹੜਤਾਲ ਤੇ ਗਏ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸਖ਼ਤ ਰੁੱਖ ਅਪਣਾਉਂਦਿਆਂ ਉਨ੍ਹਾਂ ਦੇ ਕਾਂਟਰੈਕਟ ਰੱਦ ਕਰਨ ਦਾ ਫ਼ੈਸਲਾ ਲਿਆ।
ਸਰਕਾਰ ਨਾਲ ਚੱਲ ਰਹੀ ਗੱਲਬਾਤ ਦੌਰਾਨ ਸਰਕਾਰ ਅਤੇ ਮੁਲਾਜ਼ਮਾਂ ਵਿੱਚਕਾਰ ਸੁਲਾਹ ਦੀ ਖਬਰ ਆਈ ਸੀ ਪਰ ਭੱਤਿਆਂ ਨੂੰ ਲੈ ਕੇ ਮੁਲਾਜ਼ਮ ਸੰਤੁਸ਼ਟ ਨਹੀਂ ਸਨ ਜਿਸ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿਆ।  

Jeeo Punjab Bureau

Leave A Reply

Your email address will not be published.