ਭਾਰਤ ’ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਰਨ ਤਬਾਹੀ ਦਾ ਮੰਜ਼ਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 10 ਮਈ

ਭਾਰਤ ’ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਰਨ ਤਬਾਹੀ ਦਾ ਮੰਜ਼ਰ ਹੈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਥੋੜ੍ਹੀ ਰਾਹਤ ਮਿਲੀ ਹੈ। ਇਸ ਅਨੁਸਾਰ ਜਿੱਥੇ ਬੀਤੇ 24 ਘੰਟਿਆਂ ’ਚ ਕੋਵਿਡ-19 ਦੇ 3,66,161 ਨਵੇਂ ਮਾਮਲਿਆਂ ਦੀ ਪਛਾਣ ਹੋਈ, ਉੱਥੇ ਹੀ 3,53,818 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਤੇ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ। ਇਸ ਦੌਰਾਨ 3,754 ਇਨਫੈਕਟਿਡਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੇਸ਼ ’ਚ ਹੁਣ ਤਕ ਮਹਾਮਾਰੀ ਕਾਰਨ ਇਨਫੈਕਟਿਡਾਂ ਦਾ ਕੁੱਲ ਅੰਕੜਾ 2,26,62,575 ਹੋ ਗਿਆ ਹੈ ਤੇ ਕੁੱਲ ਮੌਤਾਂ ਦੀ ਗਿਣਤੀ 2,46,116 ਹੈ।

ਮੰਤਰਾਲੇ ਅਨੁਸਾਰ, ਹੁਣ ਤਕ ਦੇਸ਼ ’ਚ ਇਨਫੈਕਟਿਡ ਮਾਮਲਿਆਂ ਦੀ ਕੁੱਲ ਗਿਣਤੀ 37,45,237 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,86,71,222 ਹੈ। ਇਨਫੈਕਸ਼ਨ ਤੋਂ ਬਚਾਅ ਲਈ ਦੇਸ਼ ’ਚ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਕੁੱਲ ਵੈਕਸੀਨੇਸ਼ਨ ਦਾ ਅੰਕੜਾ 17,01,76,603 ਹੋ ਗਿਆ ਹੈ। ਆਈਸੀਐੱਮਆਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਤਕ ਦੇਸ਼ ’ਚ ਕੁੱਲ 30,37,50,077 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 14,74,606 ਸੈਂਪਲ ਕੱਲ੍ਹ ਟੈਸਟ ਕੀਤੇ ਗਏ।

Jeeo Punjab Bureau

Leave A Reply

Your email address will not be published.