ਔਰਤਾਂ ਤੇ ਕਿਸਾਨਾਂ ਨੇ ਦੁਕਾਨਾਂ ਖੁਲ੍ਹਵਾਉਣ ਲਈ ਸਾਰੇ ਬਾਜ਼ਾਰ ਵਿੱਚ ਕੀਤਾ ਮੁਜ਼ਹਰਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 8 ਮਈ,

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ  ਅੱਜ  ਵੱਡੀ ਗਿਣਤੀ ‘ਚ ਔਰਤਾਂ ਤੇ ਕਿਸਾਨਾਂ ਨੇ ਦੁਕਾਨਾਂ ਖੁਲ੍ਹਵਾਉਣ ਲਈ ਸਾਰੇ ਬਾਜ਼ਾਰ ਵਿੱਚ ਮੁਜ਼ਹਰਾ ਕੀਤਾ ਅਤੇ ਕਿਸਾਨ ਤੇ ਵਪਾਰੀ ਵਰਗ ਦੀ ਏਕਤਾ ਦਾ ਇਜ਼ਹਾਰ ਕੀਤਾ। ਮੁਜ਼ਾਹਰੇ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਾਏ ਗਏ।

ਬਜ਼ਾਰਾਂ ‘ਚ ਮੁਜ਼ਹਰੇ ਤੋਂ  ਬਾਅਦ ਕਿਸਾਨਾਂ ਨੇ ਰੈਲੀ ਕੀਤੀ ਜਿਸ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਇੱਕ ਬੀਮਾਰੀ ਜਰੂਰ ਹੈ ਪਰ ਮਹਾਂਮਾਰੀ ਨਹੀਂ। ਕਰੋਨਾ ਦੇ ਨਾਂ ‘ਤੇ ਸਰਕਾਰਾਂ ਲੋਕਾਂ ਨੂੰ ਡਰਾ ਰਹੀਆਂ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਤਬਾਹ ਕਰਕੇ ਭਿਖਾਰੀ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਚਲਾਉਣ । ਕਿਸਾਨ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ।

ਪਹਿਲਾਂ ਮੋਦੀ ਸਰਕਾਰ ਨੇ ਲੌਕਡਊਨ ਲਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਤੇ ਕਿਸਾਨ ਮਾਰੂ ਕਾਲੇ ਕਾਨੂੰਨ ਪਾਸ ਕਰ ਦਿੱਤੇ।ਉਸੇ ਰਾਹ ‘ਤੇ ਕੈਪਟਨ ਸਰਕਾਰ ਚੱਲ ਰਹੀ ਹੈ।

ਪੰਜਾਬ ਦੇ ਸਾਰੇ ਸ਼ਹਿਰਾਂ ਪਟਿਆਲਾ, ਸੰਗਰੂਰ, ਲੁਧਿਅਣਾ, ਮੋਗਾ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਬਰਨਾਲਾ, ਮਾਨਸਾ ਆਦਿ ਤੋਂ ਵੀ ਕਿਸਾਨ ਮੁਜ਼ਾਹਰਿਆਂ ਦੀਆਂ ਰਿਪੋਰਟਾਂ ਆ ਰਹੀਆਂ ਹਨ।

 Jeeo Punjab Bureau

Leave A Reply

Your email address will not be published.